SIU ਨੇ ਅੱਤਵਾਦੀ ਗਤੀਵਿਧੀਆਂ ''ਚ ਸ਼ਾਮਲ ਦੋਸ਼ੀ ਦਾ ਮਕਾਨ ਕੀਤਾ ਕੁਰਕ
Monday, Mar 13, 2023 - 05:03 PM (IST)
ਸ਼੍ਰੀਨਗਰ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਪੁਲਸ ਦੀ ਵਿਸ਼ੇਸ਼ ਜਾਂਚ ਇਕਾਈ (ਐੱਸ.ਆਈ.ਯੂ.) ਨੇ ਸੋਮਵਾਰ ਨੂੰ ਅਨੰਤਨਾਗ ਜ਼ਿਲ੍ਹੇ 'ਚ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਇਕ ਦੋਸ਼ੀ ਦੇ ਮਕਾਨ ਦੀ ਕੁਰਕੀ ਕੀਤੀ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਕੋਕੇਰਨਾਗ ਕਸਬੇ ਦੇ ਧਨਵੇਤੇਹਰਪੋਰਾ ਇਲਾਕੇ 'ਚ ਸਥਿਤ ਮੁਹੰਮਦ ਇਸ਼ਾਕ ਮਲਿਕ ਦੇ ਮਕਾਨ ਨੂੰ ਉਸ ਦੀਆਂ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਕਾਰਨ ਐੱਸ.ਆਈ.ਯੂ. ਅਨੰਤਨਾਗ ਨੇ ਧਾਰਾ 25 ਯੂ.ਏ.ਪੀ. ਐਕਟ ਦੇ ਅਧੀਨ ਕੁਰਕ ਕਰ ਲਿਆ।
ਉਨ੍ਹਾਂ ਕਿਹਾ ਕਿ ਕੁਰਕੀ ਕਾਰਵਾਈ ਮੈਜਿਸਟ੍ਰੇਟ ਦੀ ਮੌਜੂਦਗੀ 'ਚ ਕੀਤੀ ਗਈ। ਸੂਤਰਾਂ ਅਨੁਸਾਰ ਐੱਸ.ਆਈ.ਯੂ. ਸੁਰੱਖਿਆ ਕਰਮੀਆਂ ਦੇ ਦਲ ਨਾਲ ਸਥਾਨਕ ਸਰਪੰਚਾਂ, ਪੰਚਾਂ ਅਤੇ ਚੌਕੀਦਾਰਾਂ ਦੀ ਮੌਜੂਦਗੀ 'ਚ ਮਕਾਨ 'ਤੇ ਕੁਰਕੀ ਦਾ ਨੋਟਿਸ ਚਿਪਕਾਇਆ। ਨੋਟਿਸ ਅਨੁਸਾਰ, ਮਕਾਨ ਮਾਲਕ ਨੂੰ ਨਾਮਜ਼ਦ ਅਧਿਕਾਰੀ ਦੀ ਮਨਜ਼ੂਰੀ ਦੇ ਬਿਆਨ ਉਕਤ ਜਾਇਦਾਦ ਕਿਸੇ ਵੀ ਤਰ੍ਹਾਂ ਨਾਲ ਟਰਾਂਸਫਰ ਕਰਨ 'ਤੇ ਰੋਕ ਲਗਾ ਦਿੱਤੀ ਗਈ ਹੈ। ਪੁਲਸ ਨੇ ਦੱਸਿਆ ਕਿ ਮੌਜੂਦਾ ਸਮੇਂ ਜ਼ਿਲ੍ਹਾ ਜੇਲ੍ਹ ਅਨੰਤਨਾਗ 'ਚ ਬੰਦ ਦੋਸ਼ੀ ਯੂ.ਏ.ਪੀ.ਏ. ਦੇ ਅਧੀਨ ਕੋਕੇਰਨਾਗ ਥਾਣੇ 'ਚ ਦਰਜ ਇਕ ਮਾਮਲੇ 'ਚ ਸ਼ਾਮਲ ਹੈ।