ਮਹਿਲਾ ਦੇ ਸਾਹਮਣੇ ਗੰਦੀ ਹਰਕਤ ਕਰਨ ਲੱਗਾ ਉਬਰ ਡਰਾਈਵਰ

04/18/2018 11:31:06 AM

ਨਵੀਂ ਦਿੱਲੀ— ਦਿੱਲੀ 'ਚ ਇਕ ਉਬਰ ਕੈਬ ਡਰਾਈਵਰ ਨੂੰ ਮਹਿਲਾ ਯਾਤਰੀ ਦੇ ਸਾਹਮਣੇ ਅਸ਼ਲੀਲ ਹਰਕਤ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਕੈਬ ਸਰਵਿਸ ਦਾ ਦੋਸ਼ੀ ਡਰਾਈਵਰ ਮਹਿਲਾ ਨੂੰ ਏਅਰਪੋਰਟ ਤੋਂ ਲੈ ਕੇ ਆ ਰਿਹਾ ਸੀ। ਮਹਿਲਾ ਦੀ ਸ਼ਿਕਾਇਤ 'ਤੇ ਪੁਲਸ ਨੇ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕੀਤਾ ਸੀ। ਬਾਅਦ 'ਚ ਉਸ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਜਾਂਚ 'ਚ ਡਰਾਈਵਰ ਦਾ ਡਰਾਇਵਿੰਗ ਲਾਇਸੈਂਸ ਵੀ ਨਕਲੀ ਨਿਕਲਿਆ। ਇਸ ਅਣਦੇਖੀ ਨੇ ਐਪ ਬੈਸਡ ਕੈਬ ਸਰਵਿਸ ਉਬਰ ਦੇ ਸਿਸਟਮ 'ਤੇ ਵੀ ਸਵਾਲ ਖੜ੍ਹਾ ਕਰ ਦਿੱਤਾ ਹੈ। 
ਦਿੱਲੀ ਪੁਲਸ ਮੁਤਾਬਕ ਇਹ ਵਾਰਦਾਤ 15 ਅਪ੍ਰੈਲ ਦੀ ਹੈ। ਡੀ.ਸੀ.ਪੀ ਨਵੀਂ ਦਿੱਲੀ ਮਧੁਰ ਵਰਮਾ ਮੁਤਾਬਕ ਮਹਿਲਾ ਨੇ ਏਅਰਪੋਰਟ 'ਤੇ ਉਬਰ ਦੀ ਕੈਬ ਬੁੱਕ ਕੀਤੀ। ਕੈਬ 'ਚ ਰਾਤ ਦੇ ਸਮੇਂ ਮਹਿਲਾ ਨੂੰ ਇੱਕਲਾ ਦੇਖ ਡਰਾਈਵਰ ਗੱਡੀ ਚਲਾਉਂਦੇ ਸਮੇਂ ਗੰਦੀ ਹਰਕਤ ਕਰਨ ਲੱਗ ਪਿਆ। ਇਸ ਵਿਚਕਾਰ ਗੱਡੀ ਜਦੋਂ ਜਨਪਥ 'ਤੇ ਪੁੱਜੀ ਤਾਂ ਮਹਿਲਾ ਨੂੰ ਪੁਲਸ ਪਿਕੇਟ ਦਿਖਾਈ ਦਿੱਤੀ।
ਮਹਿਲਾ ਨੇ ਡਰਾਈਵਰ ਤੋਂ ਗੱਡੀ ਰੋਕਣ ਨੂੰ ਕਿਹਾ। ਮਿਲਾ ਨੂੰ ਪੁਲਸ ਕੋਲ ਜਾਂਦਾ ਦੇਖ ਡਰਾਈਵਰ ਨੇ ਅੰਦਾਜ਼ਾ ਗਲਾ ਲਿਆ ਕਿ ਉਹ ਉਸ ਦੀ ਸ਼ਿਕਾਇਤ ਕਰਨ ਜਾ ਰਿਹਾ ਹੈ। ਇਸ ਦੇ ਬਾਅਦ ਡਰਾਈਵਰ ਗੱਡੀ ਲੈ ਕੇ ਭੱਜ ਗਿਆ। ਐਪ ਬੈਸਡ ਕੈਬ ਹੋਣ ਕਾਰਨ ਮਹਿਲਾ ਦੇ ਕੋਲ ਡਰਾਈਵਰ ਅਤੇ ਉਸ ਦੀ ਗੱਡੀ ਦੋਵਾਂ ਦੇ ਹੀ ਨੰਬਰ ਸਨ। ਦਿੱਲੀ ਪੁਲਸ ਨੇ ਰਾਤ 'ਚ ਹੀ ਸਰਚ ਅਭਿਆਨ ਚਲਾ ਕੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਗਲੇ ਦਿਨ ਡਰਾਈਵਰ ਨੂੰ ਕੋਰਟ 'ਚ ਪੇਸ਼ ਕਰਕੇ ਪੁਲਸ ਨੇ ਇਕ ਦਿਨ ਦੀ ਰਿਮਾਂਡ ਲਈ ਹੈ।


Related News