ਰੇਲ ਗੱਡੀ ਦੇ ਇਕ ਡੱਬੇ ਨੂੰ ਲੱਗੀ ਅਚਾਨਕ ਅੱਗ, ਵਾਲ-ਵਾਲ ਬੱਚੇ ਯਾਤਰੀ

Sunday, Oct 13, 2024 - 02:03 PM (IST)

ਰੇਲ ਗੱਡੀ ਦੇ ਇਕ ਡੱਬੇ ਨੂੰ ਲੱਗੀ ਅਚਾਨਕ ਅੱਗ, ਵਾਲ-ਵਾਲ ਬੱਚੇ ਯਾਤਰੀ

ਛਤਰਪੁਰ : ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਗੀਤਾ ਜਯੰਤੀ ਐਕਸਪ੍ਰੈਸ ਟਰੇਨ ਦੇ ਇੱਕ ਡੱਬੇ ਵਿੱਚ ਅੱਗ ਲੱਗ ਜਾਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੀ ਜਾਣਕਾਰੀ ਇਕ ਅਧਿਕਾਰੀ ਵਲੋਂ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਅੱਗ 'ਤੇ ਤੁਰੰਤ ਕਾਬੂ ਪਾ ਲਿਆ ਗਿਆ। ਅਧਿਕਾਰੀ ਮੁਤਾਬਕ ਜ਼ਿਲ੍ਹਾ ਹੈੱਡਕੁਆਰਟਰ ਤੋਂ 25 ਕਿਲੋਮੀਟਰ ਦੂਰ ਈਸ਼ਾਨਗਰ ਪੁਲਸ ਸਟੇਸ਼ਨ ਦੇ ਨੇੜੇ ਸਵੇਰੇ 7.30 ਵਜੇ ਟਰੇਨ ਦੇ ਇਕ ਡੱਬੇ 'ਚ ਅੱਗ ਲੱਗ ਗਈ। 

ਇਹ ਵੀ ਪੜ੍ਹੋ - ਬਾਬਾ ਸਿੱਦੀਕੀ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, ਹਰਿਆਣਾ ਦਾ ਰਹਿਣ ਵਾਲਾ ਹੈ ਦੋਸ਼ੀ

ਸਟੇਸ਼ਨ ਮਾਸਟਰ ਆਸ਼ੀਸ਼ ਯਾਦਵ ਨੇ ਦੱਸਿਆ ਕਿ ਇਸ ਘਟਨਾ ਕਾਰਨ ਟਰੇਨ ਕਰੀਬ ਇਕ ਘੰਟਾ ਦੇਰੀ ਨਾਲ ਪੁੱਜੀ। ਕੁਰੂਕਸ਼ੇਤਰ ਅਤੇ ਖਜੂਰਾਹੋ ਵਿਚਕਾਰ ਚੱਲ ਰਹੀ ਗੀਤਾ ਜੈਅੰਤੀ ਐਕਸਪ੍ਰੈੱਸ ਨੂੰ ਈਸ਼ਾਨਗਰ ਸਟੇਸ਼ਨ 'ਤੇ ਦੋ ਮਿੰਟ ਰੁਕਣਾ ਪਿਆ। ਅਧਿਕਾਰੀ ਨੇ ਦੱਸਿਆ ਕਿ ਗੀਤਾ ਜੈਅੰਤੀ ਐਕਸਪ੍ਰੈਸ (11842) ਜਿਵੇਂ ਹੀ ਅੱਗੇ ਵਧੀ ਤਾਂ ਰੇਲਵੇ ਸਟਾਫ ਨੇ ਟਰੇਨ ਦੇ ਡੀ5 ਕੋਚ 'ਚੋਂ ਧੂੰਆਂ ਨਿਕਲਦਾ ਦੇਖਿਆ। ਉਨ੍ਹਾਂ ਦੱਸਿਆ ਕਿ ਰੇਲਵੇ ਮੁਲਾਜ਼ਮਾਂ ਨੇ ਤੁਰੰਤ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਕਰਕੇ ਅੱਗ ’ਤੇ ਕਾਬੂ ਪਾਇਆ। ਯਾਦਵ ਨੇ ਦੱਸਿਆ ਕਿ ਕੰਪਾਰਟਮੈਂਟ ਦੇ ਹੇਠਾਂ ਰਬੜ ਗਰਮ ਹੋਣ ਕਾਰਨ ਅੱਗ ਲੱਗੀ। ਉਨ੍ਹਾਂ ਦੱਸਿਆ ਕਿ ਡੱਬੇ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।

ਇਹ ਵੀ ਪੜ੍ਹੋ - ਸਾਵਧਾਨ! ਦਿੱਲੀ 'ਚ ਗੱਡੀ ਚਲਾਉਣੀ ਹੋਵੇਗੀ ਹੁਣ ਹੋਰ ਵੀ ਮਹਿੰਗੀ, ਜ਼ਰੂਰ ਪੜ੍ਹੋ ਇਹ ਖ਼ਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News