ਹਜ਼ਾਰਾਂ ਕਿਲੋਮੀਟਰ ਦੂਰ ਛਿੜੀ ਜੰਗ ਦੇ ਭਾਰਤ ਨਾਲ ਜੁੜੇ ਤਾਰ ! ਅਮਰੀਕਾ ਨੇ ਕਰ''ਤੀ ਵੱਡੀ ਕਾਰਵਾਈ

Sunday, Jun 28, 2026 - 03:16 PM (IST)

ਹਜ਼ਾਰਾਂ ਕਿਲੋਮੀਟਰ ਦੂਰ ਛਿੜੀ ਜੰਗ ਦੇ ਭਾਰਤ ਨਾਲ ਜੁੜੇ ਤਾਰ ! ਅਮਰੀਕਾ ਨੇ ਕਰ''ਤੀ ਵੱਡੀ ਕਾਰਵਾਈ

ਇੰਟਰਨੈਸ਼ਨਲ ਡੈਸਕ- ਅਮਰੀਕਾ ਦੀ ਜਦੋਂ ਇਰਾਨ ਨਾਲ ਜੰਗ ਖ਼ਤਮ ਹੋ ਗਈ ਹੈ, ਉੱਥੇ ਹੀ ਸੂਡਾਨ 'ਚ ਛਿੜੀ ਭਿਆਨਕ ਅੰਦਰੂਨੀ ਜੰਗ ਨੂੰ ਲੈ ਕੇ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਨੇ ਸੂਡਾਨ ਵਿੱਚ ਚੱਲ ਰਹੇ ਭਿਆਨਕ ਗ੍ਰਹਿ ਯੁੱਧ ਨੂੰ ਭੜਕਾਉਣ ਅਤੇ ਉੱਥੋਂ ਦੀ ਫ਼ੌਜ ਨੂੰ ਵਿਸਫੋਟਕ ਸਪਲਾਈ ਕਰਨ ਦੇ ਇਲਜ਼ਾਮਾਂ ਤਹਿਤ ਇੱਕ ਭਾਰਤੀ ਨਾਗਰਿਕ ਅਤੇ ਛੱਤੀਸਗੜ੍ਹ ਦੀ ਇੱਕ ਵਿਸਫੋਟਕ ਬਣਾਉਣ ਵਾਲੀ ਕੰਪਨੀ ਸਣੇ 8 ਵਿਅਕਤੀਆਂ ਅਤੇ ਸੰਸਥਾਵਾਂ 'ਤੇ ਸਖ਼ਤ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ ਹਨ।

ਅਮਰੀਕੀ ਵਿੱਤ ਮੰਤਰਾਲੇ ਦੇ 'ਆਫ਼ਿਸ ਆਫ਼ ਫ਼ੌਰੇਨ ਐਸੇਟਸ ਕੰਟਰੋਲ' (OFAC) ਨੇ ਰਾਏਪੁਰ ਸਥਿਤ 'ਐੱਸ.ਬੀ.ਐੱਲ. ਐਨਰਜੀ ਲਿਮਟਿਡ' ਅਤੇ ਇਸ ਦੇ CEO ਆਲੋਕ ਚੌਧਰੀ ਨੂੰ ਬਲੈਕਲਿਸਟ ਕਰ ਦਿੱਤਾ ਹੈ। ਅਮਰੀਕੀ ਪ੍ਰਸ਼ਾਸਨ ਮੁਤਾਬਕ, SBL ਐਨਰਜੀ ਨੇ ਸਾਲ 2024 ਤੋਂ ਹੁਣ ਤੱਕ ਸੂਡਾਨ ਦੀ 'ਟਾਰਗੇਟ ਮਲਟੀਐਕਟੀਵਿਟੀਜ਼ ਕੰਪਨੀ' ਨੂੰ 200 ਤੋਂ ਵੱਧ ਵਿਸਫੋਟਕਾਂ ਅਤੇ ਵਿਸਫੋਟਕਾਂ ਸਬੰਧੀ ਹੋਰ ਸਮਾਨ ਸਪਲਾਈ ਕੀਤਾ ਸੀ। 

ਇਹ ਵੀ ਪੜ੍ਹੋ- 18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ ਮੌਤ ਨੂੰ ਮਾਤ

TMAC ਕੰਪਨੀ ਸੂਡਾਨੀ ਡਿਫੈਂਸ ਇੰਡਸਟਰੀ ਦੇ ਅਧੀਨ ਆਉਂਦੀ ਹੈ ਅਤੇ ਇਸ 'ਤੇ ਪਹਿਲਾਂ ਹੀ ਅਮਰੀਕੀ ਪਾਬੰਦੀਆਂ ਲੱਗੀਆਂ ਹੋਈਆਂ ਹਨ। ਅਮਰੀਕਾ ਦਾ ਦਾਅਵਾ ਹੈ ਕਿ ਭਾਰਤੀ ਕੰਪਨੀ ਵੱਲੋਂ ਭੇਜੇ ਗਏ ਇਸ ਵਿਸਫੋਟਕ ਸਮੱਗਰੀ ਦੀ ਵਰਤੋਂ ਸੂਡਾਨੀ ਹਥਿਆਰਬੰਦ ਸੈਨਾਵਾਂ ਵੱਲੋਂ ਦੇਸ਼ ਦੇ ਗ੍ਰਹਿ ਯੁੱਧ 'ਚ ਬੰਬ ਤਿਆਰ ਕਰਨ ਲਈ ਕੀਤੀ ਗਈ ਹੈ, ਜਿਸ ਨਾਲ ਉੱਥੇ ਮਨੁੱਖੀ ਸੰਕਟ ਹੋਰ ਗੰਭੀਰ ਹੋ ਗਿਆ ਹੈ। 

ਨਵੇਂ ਨਿਰਦੇਸ਼ਾਂ ਤਹਿਤ ਆਲੋਕ ਚੌਧਰੀ ਅਤੇ ਐੱਸ.ਬੀ.ਐੱਲ. ਐਨਰਜੀ ਦੇ ਅਮਰੀਕਾ 'ਚ ਮੌਜੂਦ ਸਾਰੇ ਐਸੇਟਸ ਫ੍ਰੀਜ਼ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕਿਸੇ ਵੀ ਅਮਰੀਕੀ ਨਾਗਰਿਕ ਜਾਂ ਬੈਂਕ ਨੂੰ ਇਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਕਰਨ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ।

ਅਮਰੀਕੀ ਵਿਦੇਸ਼ ਅਤੇ ਵਿੱਤ ਮੰਤਰਾਲੇ ਨੇ ਬਾਕੀ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੂਡਾਨ 'ਚ ਲੜ ਰਹੀਆਂ ਦੋਵਾਂ ਧਿਰਾਂ- ਸੂਡਾਨੀ ਫ਼ੌਜ ਅਤੇ ਪੈਰਾਮਿਲਟਰੀ ਆਰ.ਐੱਸ.ਐੱਫ. ਨੂੰ ਫ਼ੌਜੀ ਅਤੇ ਆਰਥਿਕ ਮਦਦ ਦੇਣੀ ਤੁਰੰਤ ਬੰਦ ਕਰਨ ਤਾਂ ਜੋ ਉੱਥੇ ਜੰਗਬੰਦੀ ਕਰਵਾਈ ਜਾ ਸਕੇ ਤੇ ਆਮ ਜਨਤਾ ਸ਼ਾਂਤੀ ਨਾਲ ਉੱਥੇ ਰਹਿ ਸਕੇ। 

ਇਹ ਵੀ ਪੜ੍ਹੋ- ਨੇਤਨਯਾਹੂ ਦੀਆਂ 'ਜੜ੍ਹਾਂ' 'ਚ ਬੈਠੀ ਜੰਗ ! ਕੁਰਸੀ 'ਤੇ ਮੰਡਰਾਉਣ ਲੱਗਾ ਖ਼ਤਰਾ, 'ਜੇਲ੍ਹ' ਦੀ ਵੀ ਲਟਕੀ ਤਲਵਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News