ਡੇਢ ਮਹੀਨੇ ਦੀ ਬੱਚੀ ਨੂੰ ਡਾਕਟਰਾਂ ਨੇ ਦਿੱਤਾ ਨਵਾਂ ਜੀਵਨ, ਦਿਲ ਦੇ ਛੇਕ ਦਾ ਕੀਤਾ ਸਫ਼ਲ ਇਲਾਜ
Wednesday, Sep 04, 2024 - 09:58 AM (IST)
ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ ਦੇ ਫੋਰਟਿਸ ਐਸਕਾਰਟਸ ਹਾਰਟ ਇੰਸਟੀਚਿਊਟ, ਓਖਲਾ ਦੇ ਡਾਕਟਰਾਂ ਨੇ ਇਕ ਅਨੋਖੀ ਪ੍ਰਕਿਰਿਆ ਦੀ ਮਦਦ ਨਾਲ ਡੇਢ ਮਹੀਨੇ ਦੀ ਬੱਚੀ ਦੇ ਦਿਲ ’ਚ ਛੇਕ ਦਾ ਪਿਕੋਲੋ ਡਿਵਾਈਸ ਦੀ ਮਦਦ ਨਾਲ ਬਿਨਾਂ ਕਿਸੇ ਸਰਜਰੀ ਦੇ ਸਫਲਤਾਪੂਰਵਕ ਇਲਾਜ ਕਰ ਕੇ ਉਸ ਨੂੰ ਜੀਵਨਦਾਨ ਦਿੱਤਾ ਹੈ। ਬੱਚੀ ਦਾ ਭਾਰ ਸਿਰਫ 1.8 ਕਿਲੋਗ੍ਰਾਮ ਸੀ ਅਤੇ ਉਹ ਦਿਲ ’ਚ ਛੇਕ ਯਾਨੀ ਪੇਟੈਂਟ ਡਕਟਸ ਆਟਰੀਓਸਸ (ਪੀ.ਡੀ.ਏ.) ਦੀ ਸਮੱਸਿਆ ਤੋਂ ਪੀੜਤ ਸੀ।
ਹਸਪਤਾਲ ਦੇ ਪੀਡੀਆਟ੍ਰਿਕ ਕਾਰਡੀਓਲੋਜੀ ਦੇ ਨਿਰਦੇਸ਼ਕ ਡਾ. ਨੀਰਜ ਅਵਸਥੀ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਪਿਕੋਲੋ ਡਿਵਾਈਸ ਕਲੋਜ਼ਰ ਦੀ ਮਦਦ ਨਾਲ ਛੇਕ ਨੂੰ ਬੰਦ ਕਰ ਕੇ ਬੱਚੀ ਨੂੰ ਜੀਵਨਦਾਨ ਦਿੱਤਾ। ਆਮ ਤੌਰ ’ਤੇ ਪੀ.ਡੀ.ਏ. ਕਲੋਜ਼ਰ ਦੀ ਪ੍ਰਕਿਰਿਆ ਸਰਜੀਕਲ ਹੁੰਦੀ ਹੈ ਪਰ ਇਸ ਮਾਮਲੇ ’ਚ ਨਾਨ-ਸਰਜੀਕਲ ਪ੍ਰਕਿਰਿਆ ਨੂੰ ਅਪਣਾਇਆ ਗਿਆ, ਕਿਉਂਕਿ ਬੱਚੀ ਨੂੰ ਪਹਿਲਾਂ ਤੋਂ ਹੀ ਹੋਰ ਵੀ ਕਈ ਸਿਹਤ ਸਮੱਸਿਆਵਾਂ ਸਨ, ਜਿਨ੍ਹਾਂ ਦੀ ਵਜ੍ਹਾ ਨਾਲ ਉਸ ਦੀ ਹਾਲਤ ਕਾਫ਼ੀ ਨਾਜ਼ੁਕ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8