DRDO ਵੱਲੋਂ 21km ਉੱਪਰ ‘ਹਾਈ-ਐਲਟੀਟਿਊਡ ਏਅਰਸ਼ਿਪ ਪਲੇਟਫਾਰਮ’ ਦਾ ਸਫ਼ਲ ਪ੍ਰੀਖਣ
Wednesday, Oct 07, 2026 - 09:22 AM (IST)
ਨਵੀਂ ਦਿੱਲੀ (ਏਜੰਸੀ)- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ਲੰਬੀ ਮਿਆਦ ਤੱਕ ਸਮਤਾਪ ਮੰਡਲ (ਸਟ੍ਰੈਟੋਸਫੀਅਰ) ’ਚ ਹਵਾਈ ਨਿਗਰਾਨੀ ਲਈ ਸਵਦੇਸ਼ ’ਚ ਵਿਕਸਿਤ ‘ਹਾਈ-ਐਲਟੀਟਿਊਡ ਏਅਰਸ਼ਿਪ ਪਲੇਟਫਾਰਮ’ ਦਾ ਮੰਗਲਵਾਰ ਨੂੰ ਸਫ਼ਲ ਉਡਾਣ ਪ੍ਰੀਖਣ ਕੀਤਾ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ‘ਹਾਈ-ਐਲਟੀਟਿਊਡ ਪਲੇਟਫਾਰਮ’ ਦੇ ਸਫ਼ਲ ਪ੍ਰੀਖਣ ਲਈ ਡੀ. ਆਰ. ਡੀ. ਓ. ਅਤੇ ਭਾਰਤੀ ਹਵਾਈ ਫੌਜ ਨੂੰ ਵਧਾਈ ਦਿੱਤੀ। ਰੱਖਿਆ ਮੰਤਰਾਲੇ ਅਨੁਸਾਰ ਟੈਸਟ ਉਡਾਣ ਦੌਰਾਨ ਸਿਸਟਮ ਸਮੁੰਦਰ ਤਲ ਤੋਂ 21 ਕਿਲੋਮੀਟਰ ਦੀ ਉਚਾਈ ’ਤੇ ਪਹੁੰਚ ਗਿਆ ਅਤੇ 30 ਮਿੰਟ ਤੋਂ ਵੱਧ ਸਮੇਂ ਲਈ 20 ਕਿਲੋਮੀਟਰ ’ਤੇ ਰਿਹਾ। ਇਸ ਤੋਂ ਬਾਅਦ ਇਸ ਨੂੰ ਜ਼ਮੀਨ ’ਤੇ ਵਾਪਸ ਜਾਣ ਦਾ ਨਿਰਦੇਸ਼ ਦਿੱਤਾ ਗਿਆ।
