ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ, 4 ਦਿਨਾਂ 'ਚ 6 ਅੱਤਵਾਦੀ ਕੀਤੇ ਢੇਰ

08/21/2020 4:04:47 AM

ਸ਼੍ਰੀਨਗਰ : ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਦੇ ਹਮਲਾਵਰ ਮੁਹਿੰਮ ਨਾਲ ਅੱਤਵਾਦੀਆਂ 'ਚ ਖਲਬਲੀ ਮਚੀ ਹੋਈ ਹੈ। ਫੌਜ, ਸੀ.ਆਰ.ਪੀ.ਐੱਫ. ਅਤੇ ਜੰਮੂ ਕਸ਼ਮੀਰ ਪੁਲਸ ਨੇ ਮਿਲ ਕੇ ਪਿਛਲੇ 4 ਦਿਨਾਂ 'ਚ 6 ਅੱਤਵਾਦੀ ਢੇਰ ਕੀਤੇ ਹਨ। ਸੁਰੱਖਿਆ ਬਲਾਂ ਨੇ ਵੀਰਵਾਰ ਨੂੰ ਦਾਨਿਸ਼ ਨਾਮ ਦੇ ਇੱਕ ਅੱਤਵਾਦੀ ਮਾਰ ਗਿਰਾਇਆ। ਉਸ ਤੋਂ ਵੱਡੀ ਗਿਣਤੀ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ।

ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ 'ਚ ਤਿੰਨ ਵੱਖ-ਵੱਖ ਥਾਵਾਂ 'ਤੇ ਚੱਲੀ ਮੁਹਿੰਮ 'ਚ 6 ਅੱਤਵਾਦੀ ਮਾਰੇ ਗਏ ਹਨ। ਮੁਹਿੰਮ 'ਚ ਮਾਰੇ ਗਏ 4 ਅੱਤਵਾਦੀ ਕਸ਼ਮੀਰ 'ਚ ਸਰਗਰਮ ਟਾਪ 10 ਸੂਚੀ 'ਚ ਸ਼ਾਮਲ ਸਨ। ਮਰਨ ਵਾਲੇ ਅੱਤਵਾਦੀਆਂ 'ਚ ਉੱਤਰੀ ਕਸ਼ਮੀਰ 'ਚ ਸਰਗਰਮ ਲਸ਼ਕਰ-ਏ-ਤੋਇਬਾ  ਦਾ ਸਭ ਤੋਂ ਵੱਡਾ ਕਮਾਂਡਰ ਸੱਜਾਦ ਹੈਦਰ, ਉਸ ਦਾ ਪਾਕਿਸਤਾਨੀ ਸਾਥੀ ਉਸਮਾਨ ਅਤੇ ਇੱਕ ਸਥਾਨਕ ਕਸ਼ਮੀਰੀ ਸਾਥੀ ਅਨਾਈਤੁੱਲਾ ਵੀ ਸ਼ਾਮਲ ਰਹੇ।

ਡੀ.ਜੀ.ਪੀ. ਨੇ ਦੱਸਿਆ ਕਿ ਸੱਜਾਦ ਹੈਦਰ ਕਈ ਅੱਤਵਾਦੀ ਘਟਨਾਵਾਂ 'ਚ ਸ਼ਾਮਲ ਸੀ ਅਤੇ ਉਸ ਨੇ ਧਾਰਮਿਕ ਲੜਾਈ ਦੇ ਨਾਮ 'ਤੇ ਕਈ ਜਵਾਨ ਕਸ਼ਮੀਰੀ ਨੌਜਵਾਨਾਂ ਨੂੰ ਕੱਟੜਪੰਥੀ ਬਣਾਇਆ। ਉਸਦੇ ਮਾਰੇ ਜਾਣ ਨਾਲ ਕਸ਼ਮੀਰ ਦੇ ਲੋਕਾਂ ਨੂੰ ਰਾਹਤ ਮਿਲੇਗੀ। ਵੀਰਵਾਰ ਨੂੰ ਵੀ ਇੱਕ ਮੁਕਾਬਲੇ 'ਚ ਪਾਕਿਸਤਾਨੀ ਅੱਤਵਾਦੀ ਦਾਨਿਸ਼ ਮਾਰਿਆ ਗਿਆ।

ਕਸ਼ਮੀਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਸ (IGP) ਵਿਜੇ ਕੁਮਾਰ ਨੇ ਕਿਹਾ ਕਿ ਬੁੱਧਵਾਰ ਨੂੰ ਵੀ ਦੋ ਅੱਤਵਾਦੀ ਮਾਰੇ ਗਏ ਸਨ। ਇਨ੍ਹਾਂ 'ਚ ਇੱਕ ਲਸ਼ਕਰ ਕਮਾਂਡਰ ਨਸੀਰ-ਉ-ਦੀਨ ਲੋਨ ਵੀ ਸੀ। ਜੋ 18 ਅਪ੍ਰੈਲ ਨੂੰ ਸੋਪੋਰ ਅਤੇ 4 ਮਈ ਨੂੰ ਹੰਦਵਾੜਾ 'ਚ ਸੀ.ਆਰ.ਪੀ.ਐੱਫ. ਦੇ ਕੁਲ 6 ਜਵਾਨਾਂ ਦੀ ਹੱਤਿਆ 'ਚ ਸ਼ਾਮਲ ਸੀ। ਹੰਦਵਾੜਾ ਹਮਲੇ ਦੌਰਾਨ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਦੇ ਇੱਕ ਜਵਾਨ ਤੋਂ ਬੰਦੂਕ ਖੌਹ ਲਈ ਸੀ। ਜਿਸ ਨੂੰ ਨਸੀਰ ਲੋਨ ਤੋਂ ਬਰਾਮਦ ਕਰ ਲਿਆ ਗਿਆ। ਸੁਰੱਖਿਆ ਬਲਾਂ ਲਈ ਨਸੀਰ ਲੋਨ ਅਤੇ ਦਾਨਿਸ਼ ਦਾ ਮਾਰਿਆ ਜਾਣਾ ਇੱਕ ਵੱਡੀ ਕਾਮਯਾਬੀ ਹੈ।


Inder Prajapati

Content Editor

Related News