ਸਵਾਮੀ ਨੇ ਛੱਡਿਆ ਰਾਜ ਸਭਾ ਮੈਂਬਰਸ਼ਿਪ ਦੇ ਮੋਹ ''ਚ ਗਵਰਨਰ ਦਾ ਅਹੁਦਾ

Friday, Jul 13, 2018 - 11:31 AM (IST)

ਸਵਾਮੀ ਨੇ ਛੱਡਿਆ ਰਾਜ ਸਭਾ ਮੈਂਬਰਸ਼ਿਪ ਦੇ ਮੋਹ ''ਚ ਗਵਰਨਰ ਦਾ ਅਹੁਦਾ

ਨਵੀਂ ਦਿੱਲੀ— ਦੱਖਣਪੰਥੀ ਨੇਤਾ ਸੁਬਰਾਮਨੀਅਮ ਸਵਾਮੀ ਨੇ ਗਵਰਨਰ ਦਾ ਅਹੁਦਾ ਠੁਕਰਾ ਦਿੱਤਾ ਹੈ। ਇਸ ਦੇ ਪਿੱਛੇ ਕਾਰਨ ਇਹ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਕ ਵਾਰ ਉਹ ਗਵਰਨਰ ਬਣ ਗਏ ਤਾਂ ਫਿਰ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਬਿਆਨਬਾਜ਼ੀ ਜਾਂ ਸਿਆਸਤ ਕਰਨ ਤੋਂ ਹੱਥ ਧੋਣਾ ਪਵੇਗਾ ਅਤੇ ਨਾਲ ਹੀ ਉਨ੍ਹਾਂ ਦਾ ਰਾਜ ਸਭਾ ਮੈਂਬਰ ਦਾ ਅਹੁਦਾ ਵੀ ਹੱਥੋਂ ਜਾਵੇਗਾ। ਸਵਾਮੀ ਦੀ ਰਾਜ ਸਭਾ ਮੈਂਬਰਸ਼ਿਪ ਦੀ ਮਿਆਦ ਅਪ੍ਰੈਲ 2022 ਤੱਕ ਹੈ। 
ਜਾਣਕਾਰੀ ਮੁਤਾਬਕ ਸ਼ੁਰੂਆਤ 'ਚ ਸਵਾਮੀ ਸ਼ਾਹ ਨੂੰ ਮਿਲਣ ਲਈ ਕਾਫੀ ਯਤਨਸ਼ੀਲ ਸਨ ਪਰ ਸ਼ਾਹ ਨੇ ਉਨ੍ਹਾਂ ਲਈ ਦਰਵਾਜ਼ੇ ਬੰਦ ਕੀਤੇ ਸਨ ਪਰ ਕਈ ਸੂਬਿਆਂ 'ਚ ਹੋਈਆਂ ਉਪ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਸ਼ਾਹ ਦੇ ਦਫਤਰ ਤੋਂ ਅਚਾਨਕ ਸਵਾਮੀ ਨੂੰ ਫੋਨ ਆਇਆ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਬੌਸ ਉਨ੍ਹਾਂ ਨਾਲ ਭਾਜਪਾ ਦਫਤਰ 'ਚ ਬੈਠ ਕੇ ਚਾਹ ਪੀਣਾ ਚਾਹੁੰਦੇ ਹਨ। ਉਸ ਤੋਂ ਬਾਅਦ ਸਵਾਮੀ ਸ਼ਾਹ ਨੂੰ ਮਿਲੇ। ਉਸੇ ਮੁਲਾਕਾਤ ਦੌਰਾਨ ਸ਼ਾਹ ਨੇ ਉਨ੍ਹਾਂ ਨੂੰ ਮਹਾਰਾਸ਼ਟਰ ਦਾ ਰਾਜਪਾਲ ਬਣਨ ਦਾ ਆਫਰ ਦਿੱਤਾ, ਜਿਸ ਨੂੰ ਸਵਾਮੀ ਨੇ ਠੁਕਰਾ ਦਿੱਤਾ।


Related News