UP ’ਚ ਸੁਭਾਸਪਾ ਦਾ ਦਾਅਵਾ, ਛੜੀ ਚੋਣ ਨਿਸ਼ਾਨ ਕਾਰਨ ਹਾਰੇ ਚੋਣ, ਹੁਣ ਬਦਲ ਦੇਵਾਂਗੇ ਨਿਸ਼ਾਨ
Monday, Jun 17, 2024 - 10:35 AM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ’ਚ ਓਮ ਪ੍ਰਕਾਸ਼ ਰਾਜਭਰ ਦੀ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਸੁਭਾਸਪਾ) ਘੋਸੀ ਸੀਟ ’ਤੇ ਮਿਲੀ ਡਾ. ਅਰਵਿੰਦ ਰਾਜਭਰ ਦੀ ਹਾਰ ਦੇ ਮੰਥਨ ’ਚ ਲੱਗੀ ਹੋਈ ਹੈ। ਮੰਥਨ ’ਚ ਹਾਰ ਦਾ ਇਕ ਕਾਰਨ ਪਾਰਟੀ ਦਾ ਚੋਣ ਨਿਸ਼ਾਨ ਛੜੀ ਵੀ ਦੱਸਿਆ ਗਿਆ ਹੈ। ਹੋਇਆ ਅਜਿਹਾ ਕਿ ਘੋਸੀ ਲੋਕ ਸਭਾ ਸੀਟ ਤੋਂ ਐੱਨ. ਡੀ. ਏ. ਦੇ ਸਾਂਝੇ ਉਮੀਦਵਾਰ ਵਜੋਂ ਓਮ ਪ੍ਰਕਾਸ਼ ਰਾਜਭਰ ਦੇ ਬੇਟੇ ਡਾ. ਅਰਵਿੰਦ ਰਾਜਭਰ ਮੈਦਾਨ ’ਚ ਸਨ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ: 2 ਵੱਡੇ ਭਰਾਵਾਂ ਨੇ ਛੋਟੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ
ਦੱਸ ਦੇਈਏ ਕਿ ਉਨ੍ਹਾਂ ਦਾ ਚੋਣ ਨਿਸ਼ਾਨ ਛੜੀ ਸੀ, ਜੋ ਈ. ਵੀ. ਐੱਮ. ’ਚ ਸਿਖਰ ਤੋਂ ਤੀਜੇ ਨੰਬਰ ’ਤੇ ਸੀ। ਘੋਸੀ ਸੀਟ ਤੋਂ ਮੂਲਨਿਵਾਸ ਸਮਾਜ ਪਾਰਟੀ ਦੀ ਉਮੀਦਵਾਰ ਲੀਲਾਵਤੀ ਰਾਜਭਰ ਵੀ ਚੋਣ ਮੈਦਾਨ ’ਚ ਸੀ ਅਤੇ ਚੋਣ ਕਮਿਸ਼ਨ ਨੇ ਲੀਲਾਵਤੀ ਨੂੰ ‘ਹਾਕੀ’ ਚੋਣ ਨਿਸ਼ਾਨ ਦਿੱਤਾ ਸੀ, ਜੋ ਕਿ ਈ. ਵੀ. ਐੱਮ. ’ਚ ਹੇਠਾਂ ਤੋਂ ਤੀਜੇ ਨੰਬਰ ’ਤੇ ਸੀ। ਇਸ ਚੋਣ ’ਚ ਲੀਲਾਵਤੀ ਨੂੰ 47,527 ਵੋਟਾਂ ਮਿਲੀਆਂ। ਸੁਭਾਸਪਾ ਦਾ ਮੰਨਣਾ ਹੈ ਕਿ ਉਨ੍ਹਾਂ ਦੀਆਂ ਵੋਟਾਂ ਗਲਤੀ ਨਾਲ ਲੀਲਾਵਤੀ ਨੂੰ ਮਿਲੀਆਂ ਹਨ।
ਇਹ ਵੀ ਪੜ੍ਹੋ - ਵੱਡੀ ਵਾਰਦਾਤ : ਅਪਾਰਟਮੈਂਟ 'ਚੋਂ ਬਰਾਮਦ ਹੋਈਆਂ ਤਿੰਨ ਭੈਣਾਂ ਸਮੇਤ ਚਾਰ ਲੋਕਾਂ ਦੀਆਂ ਲਾਸ਼ਾਂ, ਫੈਲੀ ਸਨਸਨੀ
ਇਸ ਦੇ ਨਾਲ ਹੀ ਸੁਭਾਸਪਾ ਨੇ ਆਪਣੇ ਵੋਟਰਾਂ ਨੂੰ ਕਿਹਾ ਸੀ ਕਿ ਈ. ਵੀ. ਐੱਮ. ’ਚ ਉਨ੍ਹਾਂ ਦਾ ਚੋਣ ਨਿਸ਼ਾਨ ਛੜੀ ਸਿਖਰ ਤੋਂ ਤੀਜੇ ਨੰਬਰ ’ਤੇ ਹੈ ਪਰ ਛੜੀ ਅਤੇ ‘ਹਾਕੀ’ ਮਿਲਦੇ-ਜੁਲਦੇ ਚੋਣ ਨਿਸ਼ਾਨ ਸਨ। ਇਸ ਲਈ ਸੁਭਾਸਪਾ ਵੋਟਰਾਂ ਨੇ ਗਲਤੀ ਨਾਲ ਛੜੀ ਦਾ ਬਟਨ ਦਬਾਉਣ ਦੀ ਬਜਾਏ ਹਾਕੀ ਦਾ ਬਟਨ ਦਬਾ ਦਿੱਤਾ, ਜਿਸ ਕਾਰਨ ਲੀਲਾਵਤੀ ਨੂੰ ਇੰਨੀਆਂ ਵੋਟਾਂ ਮਿਲੀਆਂ। ਹਾਰ ਦੇ ਮੰਥਨ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਕੁਝ ਵੋਟਰ ਹਾਕੀ ਅਤੇ ਛੜੀ ਵਿਚਕਾਰ ਉਲਝ ਗਏ ਸਨ, ਜਿਸ ਕਾਰਨ ਉਨ੍ਹਾਂ ਨੇ ਦੂਸਰੇ ਨੂੰ ਵੋਟਾਂ ਪਾ ਦਿੱਤੀਆਂ।
ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8