ਸੁਭਾਸ਼ ਚੌਪੜਾ ਅਤੇ ਕੀਰਤੀ ਆਜ਼ਾਦ ਨੇ ਦਿੱਲੀ ''ਚ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ

10/24/2019 2:18:36 PM

ਨਵੀਂ ਦਿੱਲੀ—ਦਿੱਲੀ ਕਾਂਗਰਸ ਦੇ ਨਵੇ ਚੁਣੇ ਗਏ ਪ੍ਰਧਾਨ ਸੁਭਾਸ਼ ਚੋਪੜਾ ਅਤੇ ਚੋਣ ਮੁਹਿੰਮ ਕਮੇਟੀ ਦੇ ਪ੍ਰਧਾਨ ਕੀਰਤੀ ਆਜ਼ਾਦ ਨੇ ਅੱਜ ਭਾਵ ਵੀਰਵਾਰ ਨੂੰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਦੋਵੇ ਨੇਤਾ ਸੋਨੀਆ ਗਾਂਧੀ ਦੇ ਘਰ ਜਾ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਨੇਤਾਵਾਂ ਨੇ ਸੰਗਠਨ ਦੀ ਮਜ਼ਬੂਤੀ ਨੂੰ ਲੈ ਕੇ ਗੱਲਬਾਤ ਕੀਤੀ। 

ਦਰਅਸਲ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਅਨੁਭਵ ਦੀ ਵੀਰਤਾ ਦਿੰਦੇ ਹੋਏ 72 ਸਾਲ ਦੇ ਸੁਭਾਸ਼ ਚੋਪੜਾ ਨੂੰ ਦਿੱਲੀ ਕਾਂਗਰਸ ਦੀ ਕਮਾਨ ਸੌਂਪੀ ਹੈ। ਹਾਲਾਕਿ 12 ਦਿਨ ਪਹਿਲਾਂ ਲੀਡਰਸ਼ਿਪ ਨੇ ਇਸ ਅਹੁਦੇ ਲਈ ਸਾਬਕਾ ਕ੍ਰਿਕੇਟਰ ਕੀਰਤੀ ਆਜ਼ਾਦ ਦੇ ਨਾਂ 'ਤੇ ਸਿਗਨੇਚਰ ਕੀਤੇ ਸੀ ਪਰ ਬਾਹਰੀ ਹੋਣ ਦੇ ਮੁੱਦੇ 'ਤੇ ਵਿਰੋਧ ਦੇ ਚੱਲਦਿਆਂ ਉਨ੍ਹਾਂ ਦਾ ਨਾਂ ਕੱਟ ਦਿੱਤਾ ਗਿਆ।

ਇਹ ਗੱਲ ਵੱਖਰੀ ਹੈ ਕਿ ਕੀਰਤੀ ਆਜ਼ਾਦ ਨੂੰ ਚੋਣ ਮੁਹਿੰਮ ਕਮੇਟੀ ਦਾ ਪ੍ਰਧਾਨ ਬਣਾ ਕੇ ਲੀਡਰਸ਼ਿਪ ਨੇ ਪੰਜਾਬੀ ਭਾਈਚਾਰੇ ਦੇ ਨਾਲ-ਨਾਲ ਪੂਰਵਾਂਚਲ ਵੋਟਰਾਂ 'ਤੇ ਵੀ ਨਿਸ਼ਾਨਾ ਵਿੰਨਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਦੀ ਨਿਯੁਕਤੀ ਦੇ ਨਾਲ ਹੀ ਸੂਬਾ ਕਾਂਗਰਸ ਦੇ ਤਿੰਨ ਕਾਰਜਕਾਰੀ ਪ੍ਰਧਾਨ ਹਾਰੂਨ ਯੁਸੂਫ, ਦੇਵੇਂਦਰ ਯਾਦਵ ਅਤੇ ਰਾਜੇਸ਼ ਲਿਲੋਠਿਆ ਵੀ ਆਪਣੇ ਅਹੁਦੇ ਤੋਂ ਹਟ ਗਏ ਹਨ। ਜ਼ਿਕਰਯੋਗ ਹੈ ਕਿ ਸ਼ੀਲਾ ਦੀਕਸ਼ਿਤ ਦੇ ਦਿਹਾਂਤ ਤੋਂ 3 ਮਹੀਨੇ ਬਾਅਦ ਸੂਬਾ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲਿਆ ਹੈ। 20 ਜੁਲਾਈ ਨੂੰ ਸ਼ੀਲਾ ਦਾ ਦਿਹਾਂਤ ਹੋਇਆ ਸੀ। 


Iqbalkaur

Content Editor

Related News