ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਅੱਜ ਰਵਾਨਾ ਹੋਣਗੇ ਸ਼ੁਭਾਂਸ਼ੂ
Wednesday, Jun 25, 2025 - 01:53 AM (IST)

ਚੇਨਈ- ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ 25 ਜੂਨ ਨੂੰ ਐਕਸੀਓਮ-4 ਮਿਸ਼ਨ ਦੇ ਤਹਿਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ਲਈ ਰਵਾਨਾ ਹੋਣਗੇ। ਐਕਸੀਓਮ-4 ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਤੜਕੇ 2.31 ਵਜੇ (ਭਾਰਤੀ ਸਮੇਂ ਅਨੁਸਾਰ ਬੁੱਧਵਾਰ/ਵੀਰਵਾਰ ਨੂੰ ਲੱਗਭਗ 12.01 ਵਜੇ ਦੀ ਸੰਭਾਵਨਾ ਹੈ) ਅਮਰੀਕਾ ਵਿਚ ਉਡਾਣ ਭਰੇਗਾ। ਐਕਸੀਓਮ-4 ਵੀਰਵਾਰ ਸਵੇਰੇ 7 ਵਜੇ ਆਈ. ਐੱਸ. ਐੱਸ. ’ਤੇ ਪਹੁੰਚੇਗਾ। ਇਸ ਦੇ ਤਹਿਤ 4 ਮੈਂਬਰੀ ਚਾਲਕ ਦਲ 14 ਦਿਨਾਂ ਦੇ ਮਿਸ਼ਨ ’ਤੇ ਹੋਵੇਗਾ ਅਤੇ ਲੱਗਭਗ 60 ਖੋਜਾਂ ਕਰੇਗਾ।
ਇਸ ਟੀਮ ਦੇ ਆਈ. ਐੱਸ. ਐੱਸ. ਵਿਚ ਰਹਿਣ ਦੌਰਾਨ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਕੀਤੇ ਜਾਣ ਵਾਲੇ 7 ਪ੍ਰਯੋਗ ਸ਼ਾਮਲ ਹਨ।