ਅੱਜ ਸਾਉਣ ਸ਼ਿਵਰਾਤਰੀ ਤੋਂ ਸ਼ੁਰੂ ਹੋਣਗੇ ਇਨ੍ਹਾਂ 4 ਰਾਸ਼ੀਆਂ ਦੇ ਚੰਗੇ ਦਿਨ, ਲੱਗ ਜਾਵੇਗਾ ਪੈਸਿਆਂ ਦਾ ਢੇਰ

Tuesday, Aug 11, 2026 - 04:19 AM (IST)

ਅੱਜ ਸਾਉਣ ਸ਼ਿਵਰਾਤਰੀ ਤੋਂ ਸ਼ੁਰੂ ਹੋਣਗੇ ਇਨ੍ਹਾਂ 4 ਰਾਸ਼ੀਆਂ ਦੇ ਚੰਗੇ ਦਿਨ, ਲੱਗ ਜਾਵੇਗਾ ਪੈਸਿਆਂ ਦਾ ਢੇਰ

ਨਵੀਂ ਦਿੱਲੀ : ਇਸ ਸਾਲ ਸਾਉਣ ਮਹੀਨੇ ਦੀ ਸ਼ਿਵਰਾਤਰੀ ਦਾ ਤਿਉਹਾਰ 11 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਭੋਲੇਨਾਥ ਦੇ ਭਗਤ ਪੂਰੇ ਵਿਧੀ-ਵਿਧਾਨ ਨਾਲ ਸ਼ਿਵਲਿੰਗ ਦਾ ਗੰਗਾਜਲ ਨਾਲ ਅਭਿਸ਼ੇਕ ਕਰ ਕੇ ਵਰਤ ਰੱਖਣਗੇ ਅਤੇ ਪੂਜਾ ਕਰਨਗੇ। ਜੋਤਸ਼ੀ ਵਿਦਵਾਨਾਂ ਅਨੁਸਾਰ, ਗ੍ਰਹਿਆਂ ਦੀ ਚਾਲ ਇਸ ਸਾਲ ਦੀ ਸ਼ਿਵਰਾਤਰੀ 'ਤੇ ਚਾਰ ਵਿਸ਼ੇਸ਼ ਰਾਸ਼ੀਆਂ ਲਈ ਬੇਹੱਦ ਸ਼ੁਭ ਸੰਕੇਤ ਦੇ ਰਹੀ ਹੈ, ਜਿਸ ਨਾਲ ਉਨ੍ਹਾਂ ਦੇ ਜੀਵਨ ਵਿੱਚ ਸੁਖਦ ਅਤੇ ਚੰਗੇ ਦਿਨਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ। 

ਭਗਵਾਨ ਸ਼ਿਵ ਦੀ ਵਿਸ਼ੇਸ਼ ਕਿਰਪਾ ਪਾਉਣ ਵਾਲੀਆਂ ਇਹ ਚਾਰ ਰਾਸ਼ੀਆਂ ਹੇਠ ਲਿਖੇ ਅਨੁਸਾਰ ਹਨ:

ਵ੍ਰਿਸ਼ਭ ਰਾਸ਼ੀ: ਵ੍ਰਿਸ਼ਭ ਰਾਸ਼ੀ ਦਾ ਸਬੰਧ ਭਗਵਾਨ ਸ਼ਿਵ ਦੇ ਮੱਥੇ 'ਤੇ ਸੁਸ਼ੋਭਿਤ ਚੰਦਰਦੇਵ ਨਾਲ ਮੰਨਿਆ ਜਾਂਦਾ ਹੈ। ਇਸ ਲਈ ਸਾਉਣ ਦਾ ਮਹੀਨਾ ਇਸ ਰਾਸ਼ੀ ਦੇ ਲੋਕਾਂ ਲਈ ਆਰਥਿਕ ਪੱਖੋਂ ਬਹੁਤ ਸ਼ੁਭ ਅਤੇ ਅਨੁਕੂਲ ਰਹਿ ਸਕਦਾ ਹੈ। ਧਨ ਨਾਲ ਜੁੜੇ ਮਾਮਲਿਆਂ ਵਿੱਚ ਸਕਾਰਾਤਮਕ ਸੰਕੇਤ ਮਿਲਣਗੇ, ਮਾਨਸਿਕ ਤਣਾਅ ਘੱਟ ਹੋਵੇਗਾ ਅਤੇ ਪਰਿਵਾਰ ਸਮੇਤ ਵਿਆਹੁਤਾ ਜੀਵਨ ਵਿੱਚ ਖੁਸ਼ੀਆਂ ਅਤੇ ਆਪਸੀ ਤਾਲਮੇਲ ਵਧੇਗਾ।

ਕਰਕ ਰਾਸ਼ੀ : ਕਰਕ ਰਾਸ਼ੀ ਦੇ ਸੁਆਮੀ ਚੰਦਰਦੇਵ ਹੋਣ ਕਰਕੇ ਸਾਉਣ ਦੌਰਾਨ ਇਨ੍ਹਾਂ 'ਤੇ ਮਹਾਦੇਵ ਦੀ ਵਿਸ਼ੇਸ਼ ਮਿਹਰਬਾਨੀ ਰਹੇਗੀ। ਕਰੀਅਰ ਅਤੇ ਵਪਾਰ ਦੇ ਖੇਤਰ ਵਿੱਚ ਲਾਭਦਾਇਕ ਬਦਲਾਅ ਦੇਖਣ ਨੂੰ ਮਿਲਣਗੇ। ਆਮਦਨ ਵਧਣ ਦੇ ਨਾਲ-ਨਾਲ ਕਮਾਈ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਇਸ ਸਮੇਂ ਕੀਤਾ ਗਿਆ ਨਿਵੇਸ਼ ਭਵਿੱਖ ਵਿੱਚ ਬਿਹਤਰ ਨਤੀਜੇ ਦੇਵੇਗਾ। ਪਰਿਵਾਰ ਵਿੱਚ ਸੁੱਖ-ਸ਼ਾਂਤੀ ਬਣੀ ਰਹੇਗੀ ਅਤੇ ਸਿਹਤ ਵਿੱਚ ਵੀ ਸੁਧਾਰ ਮਹਿਸੂਸ ਹੋਵੇਗਾ।

ਮਕਰ ਰਾਸ਼ੀ : ਇਸ ਰਾਸ਼ੀ ਦੇ ਸੁਆਮੀ ਸ਼ਨੀਦੇਵ ਹਨ, ਜਿਨ੍ਹਾਂ ਨੂੰ ਭਗਵਾਨ ਸ਼ਿਵ ਦੇ ਪਰਮ ਭਗਤ ਮੰਨਿਆ ਜਾਂਦਾ ਹੈ। ਇਸੇ ਕਾਰਨ ਸਾਉਣ ਦਾ ਮਹੀਨਾ ਮਕਰ ਰਾਸ਼ੀ ਦੇ ਲੋਕਾਂ ਲਈ ਕਈ ਸ਼ੁਭ ਸੰਭਾਵਨਾਵਾਂ ਲੈ ਕੇ ਆ ਰਿਹਾ ਹੈ। ਆਰਥਿਕ ਸਥਿਤੀ ਮਜ਼ਬੂਤ ਹੋਣ ਦੇ ਨਾਲ-ਨਾਲ ਨੌਕਰੀ ਅਤੇ ਕਾਰੋਬਾਰ ਵਿੱਚ ਸਫ਼ਲਤਾ ਮਿਲਣ ਦੇ ਪੂਰੇ ਯੋਗ ਹਨ। ਲੰਬੇ ਸਮੇਂ ਤੋਂ ਚੱਲ ਰਹੀਆਂ ਪਰੇਸ਼ਾਨੀਆਂ ਹੌਲੀ-ਹੌਲੀ ਦੂਰ ਹੋਣਗੀਆਂ ਅਤੇ ਕੋਈ ਸੁਖਦ ਸਮਾਚਾਰ ਮਿਲ ਸਕਦਾ ਹੈ।

ਕੁੰਭ ਰਾਸ਼ੀ : ਕੁੰਭ ਰਾਸ਼ੀ ਦੇ ਸੁਆਮੀ ਵੀ ਸ਼ਨੀਦੇਵ ਹੀ ਹਨ। ਜੋਤਸ਼ੀ ਮਾਨਤਾਵਾਂ ਮੁਤਾਬਕ ਸਾਵਣ ਵਿੱਚ ਇਸ ਰਾਸ਼ੀ 'ਤੇ ਸ਼ਿਵ ਜੀ ਦਾ ਵਿਸ਼ੇਸ਼ ਆਸ਼ੀਰਵਾਦ ਰਹੇਗਾ, ਜਿਸ ਨਾਲ ਆਰਥਿਕ ਹਾਲਤ ਵਿੱਚ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ। ਪਹਿਲਾਂ ਕੀਤੇ ਗਏ ਨਿਵੇਸ਼ ਤੋਂ ਉਮੀਦ ਮੁਤਾਬਕ ਫਾਇਦਾ ਹੋਣ ਦੀ ਸੰਭਾਵਨਾ ਹੈ ਅਤੇ ਜਾਇਦਾਦ ਜਾਂ ਕੀਮਤੀ ਚੀਜ਼ਾਂ ਵਿੱਚ ਨਿਵੇਸ਼ ਕਰਨਾ ਲਾਭਦਾਇਕ ਸਾਬਤ ਹੋ ਸਕਦਾ ਹੈ। ਇਸ ਨਾਲ ਤੁਹਾਡੀ ਫੈਸਲੇ ਲੈਣ ਦੀ ਸਮਰੱਥਾ ਮਜ਼ਬੂਤ ਹੋਵੇਗੀ ਅਤੇ ਸਮਾਜ ਵਿੱਚ ਮਾਨ-ਸਨਮਾਨ ਵਧੇਗਾ।
 


author

Inder Prajapati

Content Editor

Related News