ਦੇਸ਼ ਲਈ ਸ਼ਹੀਦ ਹੋਇਆ ਘਰ ਦਾ ਇਕਲੌਤਾ ਚਿਰਾਗ

11/7/2019 7:16:53 PM

ਸੁਬਾਥੂ — ਸ਼੍ਰੀਨਗਰ 'ਚ ਤਾਇਨਾਤ ਸੁਬਾਥੂ ਨਿਵਾਸੀ ਰਾਹੁਲ ਪੁਨ ਸ਼ਹੀਦ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਗਸ਼ਤ ਦੌਰਾਨ ਲੈਂਡ ਮਾਈਨ ਫੱਟਣ ਕਾਰਨ ਫੌਜੀ ਜਵਾਨ ਸ਼ਹੀਦ ਹੋਇਆ ਹੈ। ਰਾਹੁਲ ਪੁਨ ਸੁਬਾਥੂ 'ਚ ਕਰੀਬ ਚਾਰ ਸਾਲ ਪਹਿਲਾਂ ਹੀ 6/1 ਜੀ.ਆਰ. 'ਚ ਸ਼ਾਮਲ ਹੋਇਆ ਸੀ ਅਤੇ ਇਨ੍ਹਾਂ ਦਿਨੀਂ ਸ਼੍ਰੀਨਗਰ 'ਚ ਰਾਸ਼ਟਰੀ ਰਾਈਫਲ ਆਰ.ਆਰ. 'ਚ ਤਾਇਨਾਤ ਸੀ। ਬੀਤੇ ਦਿਨ ਬੁੱਧਵਾਰ ਨੂੰ ਰਾਹੁਲ ਪੁਨ ਦੇ ਸ਼ਹੀਦ ਹੋਣ ਦੀ ਸੂਚਨਾ ਜਦੋਂ ਉਸ ਦੇ ਜੱਦੀ ਪਿੰਡ ਨਯਾਨਗਰ ਪਹੁੰਚੀ ਤਾਂ ਪੂਰੇ ਇਲਾਕੇ 'ਚ ਸੋਗ ਦਾ ਲਹਿਰ ਦੌੜ ਗਈ। ਜਾਣਕਾਰੀ ਮੁਤਾਬਕ ਰਾਹੁਲ ਅਤੇ ਉਸ ਦਾ ਇਸ ਸਾਥੀ ਕਿਊ.ਆਰ.ਟੀ. ਟੀਮ ਨਾਲ ਪੈਟਰੋਲਿੰਗ 'ਤੇ ਤਾਇਨਾਤ ਸੀ। ਇਸ ਦੌਰਾਨ ਉਨ੍ਹਾਂ ਦੇ ਸ਼ਹੀਦ ਹੋਣ ਦੀ ਸੂਚਨਾ ਮਿਲੀ ਹੈ।
ਵੀਰਵਾਰ ਦੀ ਸਵੇਰ ਹੀ 14 ਜੀ.ਟੀ.ਸੀ. ਦੇ ਫੌਜੀ ਆਪਣੇ ਸ਼ਹੀਦ ਸ਼ਾਥੀ ਦੇ ਘਰ ਪਹੁੰਚ ਕੇ ਪੂਰੀ ਤਿਆਰੀਆਂ ਕਰਨ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਹੌਸਲਾ ਦੇਣ ਲੱਗੇ। ਜਾਣਕਾਰੀ ਮੁਤਾਬਕ ਰਾਹੁਲ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। ਸ਼ਹੀਦ ਜਵਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਦੀ ਦੇਹ ਨੂੰ ਸ਼੍ਰੀਨਗਰ ਤੋਂ ਚੰਡੀਗੜ੍ਹ ਤਕ ਜਹਾਜ਼ 'ਚ ਲਿਆਂਦਾ ਜਾ ਰਿਹਾ ਹੈ ਪਰ ਸ਼੍ਰੀਨਗਰ 'ਚ ਮੌਸਮ ਖਰਾਬ ਹੋਣ ਕਾਰਨ ਵੀਰਵਾਰ ਨੂੰ ਸ਼ਾਮ ਤਕ ਸ਼ਹੀਦ ਦੀ ਮ੍ਰਿਤਕ ਦੇਹ ਸੁਬਾਥੂ ਨਹੀਂ ਪਹੁੰਚ ਸਕੀ।