ਸਬਰੀਮਾਲਾ ਮਾਮਲਾ : ਸਮੀਖਿਆ ਪਟੀਸ਼ਨਾਂ 'ਤੇ 13 ਜਨਵਰੀ ਨੂੰ 9 ਜੱਜਾਂ ਦੀ ਬੈਂਚ ਕਰੇਗੀ ਸੁਣਵਾਈ

Monday, Jan 06, 2020 - 07:38 PM (IST)

ਸਬਰੀਮਾਲਾ ਮਾਮਲਾ : ਸਮੀਖਿਆ ਪਟੀਸ਼ਨਾਂ 'ਤੇ 13 ਜਨਵਰੀ ਨੂੰ 9 ਜੱਜਾਂ ਦੀ ਬੈਂਚ ਕਰੇਗੀ ਸੁਣਵਾਈ

ਨਵੀਂ ਦਿੱਲੀ — ਸਬਰੀਮਾਲਾ ਮੰਦਰ 'ਚ ਔਰਤਾਂ ਦੇ ਪ੍ਰਵੇਸ਼ ਨੂੰ ਲੈ ਕੇ ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨਾਂ 'ਤੇ ਹੁਣ ਵੱਡੀ ਬੈਂਚ ਸੁਣਵਾਈ ਕਰੇਗੀ। ਸੋਮਵਾਰ ਨੂੰ ਸੁਪਰੀਮ ਕੋਰਟ ਨੇ ਸਬਰੀਮਾਲਾ ਮੰਦਰ 'ਤੇ ਦਾਇਰ ਮੁੜ ਵਿਚਾਰ ਪਟੀਸ਼ਨਾਂ ਨੂੰ 7 ਜੱਜਾਂ ਦੀ ਸੰਵਿਧਾਨਕ ਬੈਂਚ ਕੋਲ ਭੇਜ ਦਿੱਤਾ ਹੈ। ਇਸ 'ਤੇ 13 ਜਨਵਰੀ 2020 'ਚ ਸੁਣਵਾਈ ਹੋਵੇਗੀ। ਹਾਲਾਂਕਿ ਅਜੇ ਜੱਜਾਂ ਦੇ ਨਾਮ ਸਾਹਮਣੇ ਨਹੀਂ ਆਏ ਹਨ।

ਸੁਪਰੀਮ ਕੋਰਟ ਰਜਿਸਟਰੀ ਨੇ ਕੇਰਲ ਦੇ ਸਬਰੀਮਾਲਾ ਮੰਦਰ 'ਚ ਹਰੇਕ ਉਮਰ ਦੀਆਂ ਔਰਤਾਂ ਦੇ ਪ੍ਰਵੇਸ਼ ਦੇ ਆਦੇਸ਼ ਖਿਲਾਫ ਮੁੜ ਵਿਚਾਰ ਪਟੀਸ਼ਨ ਦਾਇਰ ਕਰਨ ਵਾਲਿਆਂ 'ਚੋਂ ਚਾਰ ਸੈਟ ਪੇਪਰਬੁੱਕ ਦਾਖਲ ਕਰਨ ਦਾ ਦਸੰਬਰ 'ਚ ਨਿਰਦੇਸ਼ ਜਾਰੀ ਕੀਤਾ ਸੀ। ਸੁਪਰੀਮ ਕੋਰਟ ਰਜਿਸਟਰੀ ਵੱਲੋਂ ਅੱਜ ਜਾਰੀ ਨੋਟਿਸ 'ਚ ਹਰੇਕ ਸੰਬੰਧਿਤ ਪੱਖ ਨੂੰ ਪੇਪਰਬੁੱਕ ਦੇ ਚਾਰ ਸਮਪੂਰਣ ਸੈਟ ਉਸ ਨੂੰ ਉਪਲੱਬਧ ਕਰਵਾਉਣ ਦਾ ਨਿਰਦੇਸ਼ ਦਿੱਤਾ ਗਿਆ ਸੀ।


author

Inder Prajapati

Content Editor

Related News