ਵੱਡੀ ਖ਼ਬਰ ; ਰਿਸ਼ਵਤ ਲੈਂਦਾ ਸਬ-ਤਹਿਸੀਲਦਾਰ ਗ੍ਰਿਫ਼ਤਾਰ
Thursday, Aug 14, 2025 - 03:17 PM (IST)

ਨੈਸ਼ਨਲ ਡੈਸਕ- ਕਰਨਾਕਟ ਸੂਬੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੀ ਲੋਕਾਯੁਕਤ ਪੁਲਸ ਨੇ ਦੱਖਣੀ ਕੰਨੜ ਜ਼ਿਲ੍ਹੇ ਦੇ ਬੰਟਵਾਲ ਤਾਲੁਕਾ ਦਫ਼ਤਰ ਦੇ ਇੱਕ ਸਬ-ਤਹਿਸੀਲਦਾਰ ਨੂੰ 20,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਲੋਕਾਯੁਕਤ ਦਫ਼ਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਰਿਸ਼ਵਤ ਇੱਕ ਵਿਚੋਲੇ ਰਾਹੀਂ ਵਿਰਾਸਤੀ ਰਿਕਾਰਡ ਬਣਾਉਣ ਲਈ ਲਈ ਜਾ ਰਹੀ ਸੀ। ਇਹ ਕਾਰਵਾਈ ਸਾਜੀਪਾਮੁੰਨੂਰ ਦੇ ਵਸਨੀਕ ਪੁਸ਼ਪਰਾਜ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ, ਜਿਸ ਨੇ 2021 ਵਿੱਚ ਆਪਣੀ ਸਵਰਗੀ ਮਾਂ ਦੇ ਵਿਰਾਸਤੀ ਰਿਕਾਰਡ ਦੇ ਤਬਾਦਲੇ ਸਬੰਧੀ ਬੰਟਵਾਲ ਤਾਲੁਕਾ ਦਫ਼ਤਰ ਵਿੱਚ ਅਰਜ਼ੀ ਦਿੱਤੀ ਸੀ।
ਇਹ ਵੀ ਪੜ੍ਹੋ- ਭਾਰੀ ਬਾਰਿਸ਼ ਕਾਰਨ ਧੜੰਮ ਡਿੱਗਾ 100 ਸਾਲ ਪੁਰਾਣਾ ਦਰੱਖ਼ਤ ! 1 ਵਿਅਕਤੀ ਦੀ ਗਈ ਜਾਨ, 1 ਹੋਰ ਜ਼ਖ਼ਮੀ
ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ, ਲੋਕਾਯੁਕਤ ਟੀਮ ਨੇ ਬੁੱਧਵਾਰ ਨੂੰ ਬੀਸੀ ਰੋਡ 'ਤੇ ਇੱਕ ਮੰਦਰ ਦੇ ਨੇੜੇ ਜਾਲ ਵਿਛਾਇਆ ਅਤੇ ਡਿਪਟੀ ਤਹਿਸੀਲਦਾਰ ਰਾਜੇਸ਼ ਨਾਇਕ ਨੂੰ ਵਿਚੋਲੇ ਗਣੇਸ਼ ਰਾਹੀਂ 20,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਫੜ ਲਿਆ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਫਸਟ ਕਲਾਸ ਸਹਾਇਕ ਸੰਤੋਸ਼ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e