ਸਬ-ਇੰਸਪੈਕਟਰ ਦੀਆਂ 4187 ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਯੋਗਤਾ ਸਣੇ ਪੂਰਾ ਵੇਰਵਾ

03/06/2024 12:48:46 PM

ਨਵੀਂ ਦਿੱਲੀ- ਸਟਾਫ਼ ਸਿਲੈਕਸ਼ਨ ਕਮਿਸ਼ਨ ਵਲੋਂ ਦਿੱਲੀ ਪੁਲਸ, BSF, CISF, CRPF, ITBP ਅਤੇ SSB 'ਚ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਲਈ ਅਧਿਕਾਰਤ ਵੈੱਬਸਾਈਟ https://ssc.gov.in/ 'ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਮੁਤਾਬਕ ਸਬ-ਇੰਸਪੈਕਟਰ ਦੀਆਂ 4187 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। ਭਰਤੀ ਲਈ ਅਰਜ਼ੀਆਂ ਵੀ ਸ਼ੁਰੂ ਹੋ ਗਈਆਂ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

28 ਮਾਰਚ ਤੱਕ ਅਪਲਾਈ ਕਰ ਸਕਦੇ ਹੋ

ਨੋਟੀਫਿਕੇਸ਼ਨ ਮੁਤਾਬਕ ਉਮੀਦਵਾਰ 4 ਮਾਰਚ ਤੋਂ 28 ਮਾਰਚ ਤੱਕ ਭਰਤੀ ਲਈ ਅਪਲਾਈ ਕਰ ਸਕਣਗੇ। ਵਧੇਰੇ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ ਵੇਖ ਸਕਦੇ ਹੋ।

ਅਰਜ਼ੀ ਫੀਸ

ਉਮੀਦਵਾਰਾਂ ਨੂੰ ਅਰਜ਼ੀ ਲਈ 100 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ ਔਰਤਾਂ ਅਤੇ ਓ.ਬੀ.ਸੀ ਨੂੰ ਛੱਡ ਕੇ ਬਾਕੀ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ 100 ਰੁਪਏ ਫੀਸ ਦੇਣੀ ਪਵੇਗੀ। ਉਮੀਦਵਾਰ ਆਨਲਾਈਨ ਮੋਡ ਰਾਹੀਂ ਫੀਸ ਦਾ ਭੁਗਤਾਨ ਕਰਨ ਦੇ ਯੋਗ ਹੋਣਗੇ।

ਵਿੱਦਿਅਕ ਯੋਗਤਾ

ਭਰਤੀ ਲਈ ਸਾਰੇ ਉਮੀਦਵਾਰ ਜਿਨ੍ਹਾਂ ਨੇ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੈ। ਭਰਤੀ ਲਈ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ ਹੀ ਅੰਤਿਮ ਸਾਲ ਦੀ ਪ੍ਰੀਖਿਆ ਦੇਣ ਵਾਲੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ।

ਉਮਰ ਹੱਦ

ਉਮੀਦਵਾਰਾਂ ਦੀ ਉਮਰ 20 ਤੋਂ 25 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੀ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।

ਇਸ ਤਰ੍ਹਾਂ ਕਰੋ ਅਪਲਾਈ

ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾਓ।
ਇਸ ਤੋਂ ਬਾਅਦ ਭਰਤੀ ਲਿੰਕ 'ਤੇ ਕਲਿੱਕ ਕਰੋ।
ਨਿੱਜੀ ਵੇਰਵੇ ਦਰਜ ਕਰੋ ਅਤੇ ਜਮ੍ਹਾਂ ਕਰੋ।
ਇਸ ਤੋਂ ਬਾਅਦ ਫਾਰਮ ਭਰੋ ਅਤੇ ਸਬਮਿਟ ਕਰੋ।
ਹੁਣ ਫਾਰਮ ਦੀ ਇਕ ਕਾਪੀ ਡਾਊਨਲੋਡ ਕਰੋ ਅਤੇ ਇਸ ਨੂੰ ਆਪਣੇ ਕੋਲ ਰੱਖੋ।

ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।


 


Tanu

Content Editor

Related News