ਸੋਨੀਆ ਬਾਰੇ ਵਿਵਾਦਿਕ ਪੋਸਟ ਕਰਨ ’ਤੇ ਸਬ ਇੰਜੀਨੀਅਰ ਸਸਪੈਂਡ

Friday, Jan 10, 2020 - 01:06 AM (IST)

ਸੋਨੀਆ ਬਾਰੇ ਵਿਵਾਦਿਕ ਪੋਸਟ ਕਰਨ ’ਤੇ ਸਬ ਇੰਜੀਨੀਅਰ ਸਸਪੈਂਡ

ਰਾਏਪੁਰ – ਛੱਤੀਸਗੜ੍ਹ ਦੇ ਬਾਲੋਦ ਜ਼ਿਲੇ ਵਿਚ ਇਕ ਸਬ-ਇੰਜੀਨੀਅਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਕਥਿਤ ਬਿਆਨ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਅਤੇ ਫਾਰਵਰਡ ਕਰਨ ਦੇ ਦੋਸ਼ ਵਿਚ ਸਸਪੈਂਡ ਕਰ ਦਿੱਤਾ ਗਿਆ ਹੈ। ਜ਼ਿਲੇ ਦੀ ਡੌਡੀ ਨਗਰ ਪੰਚਾਇਤ ’ਚ ਤਾਇਨਾਤ ਸਬ-ਇੰਜੀਨੀਅਰ ਕ੍ਰਿਪਾ ਰਾਮ ਵਰਮਨ ਦੀ ਸੋਨੀਆ ਗਾਂਧੀ ਦੇ ਅਖਬਾਰ ਵਿਚ ਛਪੇ ਇਕ ਕਥਿਤ ਬਿਆਨ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਦੇ ਨਾਲ ਹੀ ਉਸਨੂੰ ਫਾਰਵਰਡ ਕਰਨ ਦੀ ਸ਼ਿਕਾਇਤ ਕਾਂਗਰਸ ਵਰਕਰਾਂ ਨੇ ਜ਼ਿਲਾ ਕੁਲੈਕਟਰ ਨੂੰ ਕੀਤੀ ਸੀ, ਜਿਸ ਤੋਂ ਬਾਅਦ ਉਸ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ।


author

Inder Prajapati

Content Editor

Related News