ਠੰਡ ''ਚ ਬਿਨਾਂ ਨਹਾਏ ਪਹੁੰਚੇ ਵਿਦਿਆਰਥੀ, ਗੁੱਸੇ ''ਚ ਪ੍ਰਿੰਸੀਪਲ ਨੇ ਸਕੂਲ ''ਚ ਹੀ ਕਰਵਾਇਆ ਇਸ਼ਨਾਨ
Tuesday, Dec 19, 2023 - 06:12 PM (IST)
ਬਰੇਲੀ (ਵਾਰਤਾ)- ਉੱਤਰ ਪ੍ਰਦੇਸ਼ 'ਚ ਬਰੇਲੀ ਜ਼ਿਲ੍ਹੇ ਦੇ ਫਰੀਦਪੁਰ ਖੇਤਰ 'ਚ ਬਿਨਾਂ ਨਹਾਏ ਸਕੂਲ ਆਏ 5 ਵਿਦਿਆਰਥੀਆਂ ਨੂੰ ਸਜ਼ਾ ਵਜੋਂ ਸਕੂਲ ਕੰਪਲੈਕਸ 'ਚ ਵੀ ਇਸ਼ਨਾਨ ਕਰਵਾਇਆ ਅਤੇ ਇਸ ਦਾ ਵੀਡੀਓ ਬਣਾ ਕੇ ਖ਼ੁਦ ਵਾਇਰਲ ਵੀ ਕਰ ਸਕਦਾ। ਫਰੀਦਪੁਰ ਤਹਿਸੀਲ ਸਥਿਤ ਛਤਰਪਤੀ ਸ਼ਿਵਾਜੀ ਇੰਟਰ ਕਾਲਜ 'ਚ ਸੋਮਵਾਰ ਨੂੰ 5 ਵਿਦਿਆਰਥੀ ਬਿਨਾਂ ਨਹਾਏ ਆਏ ਸਨ। ਪ੍ਰਾਰਥਨਾ ਦੌਰਾਨ ਪ੍ਰਿੰਸੀਪਲ ਨੇ ਬੱਚਿਆਂ ਨੂੰ ਨਹਾਉਣ ਬਾਰੇ ਪੁੱਛਿਆ ਸੀ, ਜਿਸ 'ਚ 5 ਵਿਦਿਆਰਥੀ ਬਿਨਾਂ ਨਹਾਏ ਹੋਏ ਸਨ।
ਇਹ ਵੀ ਪੜ੍ਹੋ : ਸੰਸਦ ਦੀ ਘਟਨਾ 'ਤੇ ਵਿਰੋਧੀ ਦਲਾਂ ਦੇ ਬਿਆਨ ਖ਼ਤਰਨਾਕ : PM ਮੋਦੀ
ਗੁੱਸੇ 'ਚ ਪ੍ਰਿੰਸੀਪਲ ਨੇ 5 ਵਿਦਿਆਰਥੀਆਂ ਨੂੰ ਕੰਪਲੈਕਸ 'ਚ ਲੱਗੇ ਟਿਊਬਵੈੱਲ 'ਤੇ ਇਸ਼ਨਾਨ ਕਰਨ ਦਾ ਫੁਰਮਾਨ ਸੁਣਾਇਆ। ਤਾਜ਼ਾ ਠੰਡੇ ਪਾਣੀ ਨਾਲ ਨਹਾਉਣ ਤੋਂ ਬਾਅਦ ਵਿਦਿਆਰਥੀ ਕੰਬਣ ਲੱਗੇ। ਕੰਬ ਰਹੇ ਬੱਚਿਆਂ ਦੀ ਪ੍ਰਿੰਸੀਪਲ ਨੇ ਖ਼ੁਦ ਹੀ ਵੀਡੀਓ ਬਣਾਈ ਅਤੇ ਮੁੜ ਨਹਾ ਕੇ ਆਉਣ ਦੀ ਹਿਦਾਇਤ ਦਿੱਤੀ। ਇਹ ਵੀਡੀਓ ਖੁਦ ਹੀ ਆਪਣੇ ਗਰੁੱਪ 'ਚ ਪਾ ਦਿੱਤਾ, ਜਿਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਉਨ੍ਹਾਂ ਨੇ ਹੀ ਵੀਡੀਓ ਬਣਾ ਕੇ ਹੋਰ ਲੋਕਾਂ ਨੂੰ ਮੋਟੀਵਿਕੇਟ ਕਰਨ ਲਈ ਗਰੁੱਪ 'ਚ ਸ਼ੇਅਰ ਕੀਤਾ ਸੀ। ਪ੍ਰਿੰਸੀਪਲ ਵਲੋਂ ਕੀਤੇ ਗਏ ਕੰਮ 'ਤੇ ਮਿਲੀਜੁਲੀਆਂ ਪ੍ਰਤੀਕਿਰਿਆ ਆ ਰਹੀਆਂ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8