ਕੈਨੇਡੀਅਨ ਯੂਨੀਵਰਸਿਟੀਜ਼ ਦੇ ਨੁਮਾਇੰਦਿਆਂ ਦੀ ਸਲਾਹ, ਅਜੇ ਕੈਨੇਡਾ ਜਾਣ ਦੀ ਤਿਆਰੀ ਨਾ ਕਰਨ ਵਿਦਿਆਰਥੀ

Saturday, Sep 23, 2023 - 11:39 AM (IST)

ਕੈਨੇਡੀਅਨ ਯੂਨੀਵਰਸਿਟੀਜ਼ ਦੇ ਨੁਮਾਇੰਦਿਆਂ ਦੀ ਸਲਾਹ, ਅਜੇ ਕੈਨੇਡਾ ਜਾਣ ਦੀ ਤਿਆਰੀ ਨਾ ਕਰਨ ਵਿਦਿਆਰਥੀ

ਹੈਦਰਾਬਾਦ (ਇੰਟ)- ਇਕ ਸਿੱਖਿਆ ਮੇਲੇ ਲਈ ਹੈਦਰਾਬਾਦ ਆਏ ਕੈਨੇਡੀਅਨ ਯੂਨੀਵਰਸਿਟੀਜ਼ ਦੇ ਨੁਮਾਇੰਦਿਆਂ ਨੇ ਭਾਰਤੀ ਵਿਦਿਆਰਥੀਆਂ ਨੂੰ ਇਕ ਵੱਡੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਸੁਚੇਤ ਕੀਤਾ ਕਿ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਸਿਆਸੀ ਤਣਾਅ ਕਾਰਨ ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਵਿਚ ਦੇਰੀ ਹੋ ਸਕਦੀ ਹੈ ਅਤੇ ਜਨਵਰੀ 'ਚ ਸ਼ੁਰੂ ਹੋਣ ਵਾਲਾ 'ਬਸੰਤ ਅਕਾਦਮਿਕ ਵਿਦਿਅਕ ਸੈਸ਼ਨ' (spring academic session) ਸੰਭਾਵਿਤ ਤੌਰ ’ਤੇ ਰੁੱਕ ਸਕਦਾ ਹੈ। ਉਨ੍ਹਾਂ ਨੇ ਕੈਨੇਡੀਅਨ ਕਾਲਜਾਂ ਵਿਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਅਗਲੇ ਅਗਸਤ 2024 ਲਈ ਅਕਾਦਮਿਕ ਵਿਦਿਅਕ ਸੈਸ਼ਨ ਦੀ ਯੋਜਨਾ ਬਣਾਉਣ ’ਤੇ ਵਿਚਾਰ ਕਰਨ। ਇਕ ਨੁਮਾਇੰਦੇ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਪ੍ਰਿੰਗ ਬੈਚ ਲਈ ਯਾਤਰਾ ਕਰਨ ਲਈ ਸਿਰਫ 3 ਮਹੀਨੇ ਬਚੇ ਹਨ, ਅਜਿਹੇ ਵਿਚ ਖਦਸ਼ਾ ਹੈ ਕਿ ਵੀਜ਼ਾ ਪ੍ਰੋਸੈਸਿੰਗ ਵਿਚ ਸਮੱਸਿਆ ਪੈਦਾ ਹੋ ਸਕਦੀ ਹੈ।

ਇਹ ਵੀ ਪੜ੍ਹੋ-  ਅੱਤਵਾਦੀਆਂ ਦਾ ਪਨਾਹਗਾਹ ਬਣਿਆ ਕੈਨੇਡਾ, ਪਾਕਿਸਤਾਨ ਕਰ ਰਿਹੈ ਮਦਦ : ਵਿਦੇਸ਼ ਮੰਤਰਾਲਾ

ਗੁਜਰਾਤ ’ਚ ਵਿਦਿਆਰਥੀ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿਚ ਸਰਦ ਰੁੱਤ ਐਂਟਰੀ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਵਿਚੋਂ ਕਈਆਂ ਨੇ ਸੰਕੇਤ ਦਿੱਤਾ ਕਿ ਉਹ 2024 ਦੇ ਸਪ੍ਰਿੰਗ ਅਤੇ ਸ਼ਰਦ ਰੁੱਤ ਲਈ ਐਡਮਿਟ ਕਾਰਡ ਜਾਰੀ ਕਰਨ ਦਾ ਫੈਸਲਾ ਲੈਣ ਤੋਂ ਪਹਿਲਾਂ ਸਥਿਤੀ ਦਾ ਮੁਲਾਂਕਣ ਕਰਨ ਲਈ ਇਕ ਜਾਂ ਦੋ ਹਫਤੇ ਤੱਕ ਉਡੀਕ ਕਰ ਸਕਦੇ ਹਨ। ਪ੍ਰਤੀਨਿਧੀ ਨੇ ਕਿਹਾ ਕਿ ਅਸੀਂ ਵਿਦਿਆਰਥੀਆਂ ਦੀ ਕੌਂਸਲਿੰਗ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਤੁਰੰਤ ਕੈਨੇਡਾ ਨਾ ਜਾਣ ਲਈ ਕਹਿ ਰਹੇ ਹਾਂ। ਵੈਨਕੂਵਰ ਦੀ ਇਕ ਯੂਨੀਵਰਸਿਟੀ ਵਿਚ ਅਧਿਐਨ ਪਰਮਿਟ ਹਾਸਲ ਕਰਨ ਵਿਚ ਸੰਭਾਵਿਤ ਦੇਰੀ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਇਹ ਵੀ ਪੜ੍ਹੋ-  ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਦਰਾੜ, ਟਰੂਡੋ ਦੇ ਬਿਆਨ ਮਗਰੋਂ ਇਸ ਮਾਮਲੇ 'ਚ ਹੁਣ ਤੱਕ ਕੀ-ਕੀ ਹੋਇਆ

ਓਂਟਾਰੀਓ ਯੂਨੀਵਰਸਿਟੀ ਇਕ ਹਫਤਾ ਹੋਰ ਉਡੀਕ ਕਰੇਗੀ

ਓਂਟਾਰੀਓ ਯੂਨੀਵਰਸਿਟੀ ਦੇ ਇਕ ਪ੍ਰਤੀਨਿਧੀ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਯੋਜਨਾਵਾਂ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਇਕ ਹਫਤਾ ਹੋਰ ਉਡੀਕ ਕਰੇਗਾ। ਜ਼ਮੀਨੀ ਸਥਿਤੀ ਦੇ ਆਧਾਰ ’ਤੇ ਉਹ ਤੈਅ ਕੀਤਾ ਜਾਵੇਗਾ ਕਿ ਐਡਮਿਟ ਕਾਰਡ ਜਨਵਰੀ ਜਾਂ ਮਈ 2024 ਲਈ ਜਾਰੀ ਕੀਤੇ ਜਾਣ, ਇਹ ਯਕੀਨੀ ਬਣਾਉਂਦੇ ਹੋਏ ਕਿ ਵਿਦਿਆਰਥੀਆਂ ਨੂੰ ਵੀਜ਼ੇ ਵਿਚ ਦੇਰੀ ਕਾਰਨ ਐਂਟਰੀ ਮੁਅੱਤਲ ਨਾ ਕਰਨੀ ਪਵੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਚਿੰਤਾਵਾਂ ਦੇ ਬਾਵਜੂਦ ਕੈਨੇਡਾ ਉੱਚ ਸਿੱਖਿਆ ਲਈ ਇਕ ਉੱਤਮ ਸਥਾਨ ਬਣਿਆ ਹੋਇਆ ਹੈ। ਸਿਆਸੀ ਮੁੱਦਿਆਂ ਨੂੰ ਲੰਬੇ ਸਮੇਂ ਦੀ ਚਿੰਤਾ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Tanu

Content Editor

Related News