ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੀਆਂ ਮਾਂਵਾਂ ਨੂੰ ਵੀ ਸਿੱਖਿਅਤ ਬਣਾ ਰਹੀ ਹੈ ਇਹ ਪਿ੍ਰੰਸੀਪਲ

Tuesday, Aug 27, 2019 - 12:28 PM (IST)

ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੀਆਂ ਮਾਂਵਾਂ ਨੂੰ ਵੀ ਸਿੱਖਿਅਤ ਬਣਾ ਰਹੀ ਹੈ ਇਹ ਪਿ੍ਰੰਸੀਪਲ

ਕੁਸ਼ੀਨਗਰ— ਉੱਤਰ ਪ੍ਰਦੇਸ਼ ’ਚ ਸਰਕਾਰੀ ਸਕੂਲਾਂ ਦੀ ਬਦਹਾਲੀ ਹਮੇਸ਼ਾ ਚਰਚਾ ’ਚ ਰਹਿੰਦੀ ਹੈ ਪਰ ਕੁਸ਼ੀਨਗਰ ’ਚ ਇਕ ਪ੍ਰਾਇਮਰੀ ਸਕੂਲ ਦੀ ਪਿ੍ਰੰਸੀਪਲ ਸਕੂਲੀ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੀਆਂ ਮਾਂਵਾਂ ਨੂੰ ਵੀ ਸਿੱਖਿਅਤ ਅਤੇ ਮਜ਼ਬੂਤ ਬਣਾਉਣ ਦੀ ਅਨੋਖੀ ਪਹਿਲ ’ਚ ਜੁਟੀ ਹੋਈ ਹੈ। ਜ਼ਿਲੇ ਦੇ ਸੁਕਰੌਲੀ ਦੇ ਪ੍ਰਾਇਮਰੀ ਸਕੂਲ ਸਿਹੁਲੀਆ ਦੀ ਪਿ੍ਰੰਸੀਪਲ ਰਿਚਾ ਸਿੰਘ ਬੱਚਿਆਂ ਨੂੰ ਪੜ੍ਹਾਉਣ ਲਈ ਉਨ੍ਹਾਂ ਦੀਆਂ ਮਾਂਵਾਂ ਨੂੰ ਮਜ਼ਬੂਤ ਅਤੇ ਕੁੜੀਆਂ ਨੂੰ ਆਤਮਨਿਰਭਰ ਬਣਾ ਰਹੀ ਹੈ। ਉਹ ਹੁਣ ਤੱਕ 65 ਵਿਦਿਆਰਥੀਆਂ ਦੀਆਂ ਮਾਂਵਾਂ ਨੂੰ ਸਿੱਖਿਅਤ ਬਣਾ ਚੁਕੀ ਹੈ। ਤਿੰਨ ਸਾਲ ਪਹਿਲਾਂ ਬੰਦ ਸਕੂਲ ’ਚ ਤਾਇਨਾਤੀ ਤੋਂ ਬਾਅਦ ਰਿਚਾ ਨੇ ਸਖਤ ਮਿਹਨਤ ਕੀਤੀ। ਉਨ੍ਹਾਂ ਦੀ ਬਦੌਲਤ ਸਕੂਲ ਅੰਗਰੇਜ਼ੀ ਮਾਧਿਅਮ ਨਾਲ ਚੁਣਿਆ ਗਿਆ। ਉਨ੍ਹਾਂ ਦੇ ਜਜ਼ਬੇ ਅਤੇ ਨਵੀਨਤਾ ਸਿੱਖਿਆ ਪ੍ਰਣਾਲੀ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ।

ਵਿਕਾਸ ਬਲਾਕ ਦਾ ਪ੍ਰਾਇਮਰੀ ਸਕੂਲ ਸਿਹੁਲੀਆ ਜਨਵਰੀ 2016 ਤੋਂ ਪਹਿਲਾਂ ਅਧਿਆਪਕਾਂ ਦੀ ਕਮੀ ਕਾਰਨ ਕਰੀਬ 4 ਮਹੀਨੇ ਬੰਦ ਸੀ। 2 ਫਰਵਰੀ 2016 ਨੂੰ ਸਕੂਲ ’ਚ ਪਿ੍ਰੰਸੀਪਲ ਦੇ ਰੂਪ ’ਚ ਰਿਚਾ ਸਿੰਘ ਉਰਫ਼ ਰੇਨੂੰ ਦੀ ਤਾਇਨਾਤੀ ਹੋਈ। ਸਕੂਲ ਖੁੱਲਿ੍ਹਆ ਤਾਂ 2 ਤੋਂ 3 ਬੱਚੇ ਆਉਣੇ ਸ਼ੁਰੂ ਹੋਏ। ਰਿਚਾ ਨੇ ਮਿਹਨਤ ਅਤੇ ਕੁਸ਼ਲ ਵਤੀਰੇ ਦੀ ਬਦੌਲਤ ਲੋਕਾਂ ਨੂੰ ਸਮਝਾ ਕੇ ਬੱਚਿਆਂ ਨੂੰ ਸਕੂਲ ਭੇਜਣ ਲਈ ਪ੍ਰੇਰਿਤ ਕੀਤਾ। ਸਕੂਲ ’ਚ ਪੜ੍ਹਾਈ ਦੀ ਗੁਣਵੱਤਾ ’ਚ ਸੁਧਾਰ ਹੋਣ ’ਤੇ ਦੇਖ ਹੌਲੀ-ਹੌਲੀ ਬੱਚਿਆਂ ਵਧ ਕੇ 185 ਤੱਕ ਪਹੁੰਚ ਗਈ। ਇਨ੍ਹਾਂ ’ਚੋਂ 113 ਵਿਦਿਆਰਥਣਾਂ ਅਤੇ 72 ਵਿਦਿਆਰਥੀ ਹਨ। ਪਿ੍ਰੰਸੀਪਲ ਦੀ ਮਿਹਨਤ ਅਤੇ ਨਵੀਨੀ ਗਤੀਵਿਧੀਆਂ ਨਾਲ ਸਿੱਖਿਆ ਕੰਮ ਹੋਣ ਨਾਲ ਸਕੂਲ ਨੂੰ ਅੰਗਰੇਜ਼ੀ ਮਾਧਿਅਮ ਲਈ ਚੁਣਿਆ ਗਿਆ ਹੈ। ਪਿ੍ਰੰਸੀਪਲ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਉਨ੍ਹਾਂ ਦੀਆਂ ਮਾਂਵਾਂ ਨੂੰ ਮਜ਼ਬੂਤ ਬਣਾਉਣ ’ਚ ਜੁਟੀ ਹੋਈ ਹੈ। ਸਕੂਲੀ ਬੱਚਿਆਂ ਦੀਆਂ 71 ਮਾਂਵਾਂ ਮਹੀਨੇ ’ਚ 2 ਵਾਰ ਹੋਣ ਵਾਲੀ ਟੀਚਰ-ਪੇਰੈਂਟਸ ਮੀਟਿੰਗ ’ਚ ਸ਼ਾਮਲ ਹੁੰਦੀਆਂ ਹਨ। ਇਨ੍ਹਾਂ ’ਚੋਂ 65 ਔਰਤਾਂ ਸਿੱਖਿਅਤ ਹੋ ਚੁਕੀਆਂ ਹਨ। ਮੀਟਿੰਗ ’ਚ 25 ਤੋਂ 30 ਪਿਤਾ ਸ਼ਾਮਲ ਹੁੰਦੇ ਹਨ। ਡੇਢ ਦਰਜਨ ਬੱਚਿਆਂ ਦੀਆਂ ਬਜ਼ੁਰਗ ਦਾਦੀਆਂ ਵੀ ਸ਼ਾਮਲ ਹੁੰਦੀਆਂ ਹਨ।


author

DIsha

Content Editor

Related News