ਗੁਜਰਾਤ ’ਚ ‘ਸਟੈਚੂ ਆਫ਼ ਯੂਨਿਟੀ’ ਪਹੁੰਚੇ ‘ਸਾਂਸਦ ਭਾਰਤ ਦਰਸ਼ਨ’ ਦੇ ਹੋਣਹਾਰ ਵਿਦਿਆਰਥੀ
Monday, Oct 30, 2023 - 10:37 PM (IST)
ਚੰਡੀਗੜ੍ਹ (ਬਿਊਰੋ) : ਕੇਂਦਰੀ ਸੂਚਨਾ, ਪ੍ਰਸਾਰਣ ਅਤੇ ਖੇਡ ਤੇ ਯੁਵਾ ਮਾਮਲੇ ਮੰਤਰੀ ਅਨੁਰਾਗ ਠਾਕੁਰ ਦੀ ਅਨੋਖੀ ਪਹਿਲ ‘ਸਾਂਸਦ ਭਾਰਤ ਦਰਸ਼ਨ ਯੋਜਨਾ’ ਦੇ ਦੂਜੇ ਐਡੀਸ਼ਨ ’ਚ 21 ਵਿਦਿਆਰਥੀਆਂ ਤੇ 2 ਅਧਿਆਪਕਾਂ ਦਾ ਦਲ ਗੁਜਰਾਤ ਦੀ ਯਾਤਰਾ ’ਤੇ ਪਹੁੰਚਿਆ। ‘ਭਾਰਤ ਦਰਸ਼ਨ’ ਦੇ ਤੀਜੇ ਦਿਨ ਇੱਥੇ ਹਮੀਰਪੁਰ ਸੰਸਦੀ ਹਲਕੇ ਦੇ ਵਿਦਿਆਰਥੀਆਂ ਨੇ ਕੇਵੜੀਆ ਵਿਚ ਵਿਸ਼ਵ ਪ੍ਰਸਿੱਧ ‘ਸਟੈਚੂ ਆਫ਼ ਯੂਨਿਟੀ’ ਵੇਖ ਕੇ ਏਕਤਾ ਦੀ ਭਾਵਨਾ ਨੂੰ ਅਪਣਾਇਆ ਅਤੇ ਪ੍ਰਸਿੱਧ ਅਮੂਲ ਪਲਾਂਟ ਦਾ ਦੌਰਾ ਕਰਕੇ ਸਹਿਯੋਗ ਦੇ ਗੁਰ ਸਿੱਖੇ। ‘ਸਾਂਸਦ ਭਾਰਤ ਦਰਸ਼ਨ’ ਦੀ ਇਸ ਯਾਤਰਾ ਬਾਰੇ ਦੱਸਦਿਆਂ ਅਨੁਰਾਗ ਠਾਕੁਰ ਨੇ ਕਿਹਾ, ‘‘ਮੇਰੇ ਹਮੀਰਪੁਰ ਸੰਸਦੀ ਹਲਕੇ ਦੇ 21 ਵਿਦਿਆਰਥੀ ਅਤੇ 2 ਅਧਿਆਪਕ ਇਸ ਯੋਜਨਾ ਤਹਿਤ ਗੁਜਰਾਤ ਦੀ ਯਾਤਰਾ ’ਤੇ ਗਏ ਹਨ। ਹੋਣਹਾਰਾਂ ਦਾ ਇਹ ਦਲ ਅੱਜ ਕੇਵੜੀਆ ਪਹੁੰਚਿਆ, ਜਿੱਥੇ ਸਭ ਤੋਂ ਪਹਿਲਾਂ ਇਨ੍ਹਾਂ ਨੇ ਵਿਸ਼ਵ ਪ੍ਰਸਿੱਧ ‘ਸਟੈਚੂ ਆਫ਼ ਯੂਨਿਟੀ’ ਨੂੰ ਵੇਖਿਆ।
ਇਹ ਵੀ ਪੜ੍ਹੋ : ਮਹਾਰਾਸ਼ਟਰ : ਹੋਰ ਤੇਜ਼ ਹੋਈ ਮਰਾਠਾ ਅੰਦੋਲਨ ਦੀ ਅੱਗ, ਅੰਦੋਲਨਕਾਰੀਆਂ ਨੇ ਫੂਕ ਦਿੱਤੇ ਵਿਧਾਇਕਾਂ ਦੇ ਘਰ
ਲੋਹਪੁਰਸ਼ ਸਰਦਾਰ ਵੱਲਭ ਭਾਈ ਪਟੇਲ ਅਖੰਡ ਭਾਰਤ ਦੇ ਸ਼ਿਲਪਕਾਰ ਸਨ, ਜਿਨ੍ਹਾਂ ਨੇ ਆਪਣੇ ਵਿਚਾਰਾਂ ਤੇ ਯਤਨਾਂ ਨਾਲ ਦੇਸ਼ ਨੂੰ ਨਵੀਂ ਦਿਸ਼ਾ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਦਾਰ ਪਟੇਲ ਦੇ ਸਨਮਾਨ ’ਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ‘ਸਟੈਚੂ ਆਫ਼ ਯੂਨਿਟੀ’ ਦਾ ਨਿਰਮਾਣ ਕਰਵਾ ਕੇ ਸਰਦਾਰ ਪਟੇਲ ਦੀ ਅਹਿਮੀਅਤ ਅਤੇ ਰਾਸ਼ਟਰ ਨਿਰਮਾਣ ’ਚ ਉਨ੍ਹਾਂ ਦੇ ਯੋਗਦਾਨ ਨੂੰ ਦਰਸਾਇਆ ਹੈ। ਇਹ ਮੂਰਤੀ ਸਰਦਾਰ ਪਟੇਲ ਦੇ ਉਸੇ ਪ੍ਰਣ, ਹੁਨਰ, ਪੁਰਸ਼ਾਰਥ ਤੇ ਪਰਮਾਰਥ ਦੀ ਭਾਵਨਾ ਨੂੰ ਪ੍ਰਗਟ ਕਰਦੀ ਹੈ। ਇਸ ਨਾਲ ਵਿਦਿਆਰਥੀਆਂ ਨੂੰ ਇੱਥੇ ਆਪਣੇ ਅੰਦਰ ਏਕਤਾ ਦੀ ਭਾਵਨਾ ਨੂੰ ਬਣਾਈ ਰੱਖਣ, ਆਪਣੀ ਵਿਰਾਸਤ ’ਤੇ ਮਾਣ ਕਰਨ ਅਤੇ ਭਾਰਤ ਮਾਤਾ ਦੇ ਅਮਰ ਸਪੂਤਾਂ ’ਤੇ ਮਾਣ ਕਰਨ ਦੀ ਸਿੱਖਿਆ ਮਿਲੀ ਹੈ।’’
ਇਹ ਵੀ ਪੜ੍ਹੋ : ਪਤਨੀ ਨੂੰ ਬੱਸੇ ਚੜ੍ਹਾਉਣ ਆਏ ਪਤੀ ਨੂੰ ਬੱਸ ਨੇ ਬੁਰੀ ਤਰ੍ਹਾਂ ਦਰੜਿਆ, ਹੋਈ ਦਰਦਨਾਕ ਮੌਤ, CCTV ਦੇਖ ਉੱਡ ਜਾਣਗੇ ਹੋਸ਼
ਅਨੁਰਾਗ ਠਾਕੁਰ ਨੇ ਕਿਹਾ ਕਿ ‘ਸਟੈਚੂ ਆਫ਼ ਯੂਨਿਟੀ’ ਤੋਂ ਇਲਾਵਾ ਭਾਰਤ ਦਰਸ਼ਨ ਦੇ ਹੋਣਹਾਰਾਂ ਨੇ ਅਮੂਲ ਪਲਾਂਟ ਦਾ ਦੌਰਾ ਕਰ ਕੇ ਮੱਖਣ ਬਣਨ, ਦੁੱਧ ਦੀ ਪ੍ਰੋਸੈੱਸ, ਬਟਰ ਪਲਾਂਟ, ਪੈਕੇਜਿੰਗ ਫਿਲਮ ਪਲਾਂਟ ਅਤੇ ਆਟੋਮੈਟਿਕ ਰੋਬੋਟਿਕ ਸਟੋਰੇਜ ਵਰਗੀਆਂ ਕਈ ਚੀਜ਼ਾਂ ਵੇਖ ਕੇ ਸਹਿਯੋਗ ਦੇ ਗੁਰ ਸਿੱਖੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਦੇ ਆਪਣੇ ਕਾਰਜਕਾਲ ਦੌਰਾਨ ਸਹਿਯੋਗ ਦੇ ਮਜ਼ਬੂਤ ਮਾਡਲ ਨੂੰ ਪਰਖ ਲਿਆ ਸੀ ਕਿ ਇੰਨੀ ਵੱਡੀ ਆਬਾਦੀ ਵਾਲੇ ਦੇਸ਼ ਵਿਚ ਜੇ ਸਮਾਵੇਸ਼ੀ ਆਰਥਿਕ ਵਿਕਾਸ ਦਾ ਕੋਈ ਮਾਡਲ ਹੋ ਸਕਦਾ ਹੈ ਤਾਂ ਉਹ ਸਿਰਫ ਤੇ ਸਿਰਫ ਸਹਿਯੋਗ ਹੈ। ਇਸੇ ਕਾਰਨ ਉਨ੍ਹਾਂ ਸਹਿਕਾਰਤਾ ਮੰਤਰਾਲਾ ਸ਼ੁਰੂ ਕੀਤਾ ਹੈ। ਸਾਡੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਅਜਿਹੀਆਂ ਯਾਤਰਾਵਾਂ ਤੇ ਵਿਚਾਰ ਬਹੁਤ ਉਪਯੋਗੀ ਸਾਬਤ ਹੋਣਗੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8