ਝਾਰਖੰਡ ’ਚ ਸਕੂਲੀ ਬੱਸ ਪਲਟੀ, 31 ਵਿਦਿਆਰਥੀ ਜ਼ਖਮੀ
Saturday, Nov 15, 2025 - 08:33 PM (IST)
ਕੋਡਰਮਾ, (ਭਾਸ਼ਾ)- ਝਾਰਖੰਡ ਦੇ ਕੋਡਰਮਾ ਜ਼ਿਲੇ ’ਚ ਸ਼ਨੀਵਾਰ ਇਕ ਸਕੂਲੀ ਬੱਸ ਪਲਟ ਕੇ 25 ਫੁੱਟ ਡੂੰਘੀ ਖੱਡ ’ਚ ਜਾ ਡਿੱਗੀ ਜਿਸ ਕਾਰਨ 31 ਵਿਦਿਆਰਥੀ ਜ਼ਖਮੀ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਕੋਡਰਮਾ ਥਾਣਾ ਖੇਤਰ ਅਧੀਨ ਕੋਡਰਮਾ ਘਾਟੀ ’ਚ ਰਾਂਚੀ-ਪਟਨਾ ਮੁੱਖ ਸੜਕ ’ਤੇ ਉਸ ਸਮੇਂ ਵਾਪਰਿਆ ਜਦੋਂ ਚੰਦਵਾੜਾ ਦੇ ਪੁਟੋ ’ਚ ਜਵਾਹਰ ਨਵੋਦਿਆ ਵਿਦਿਆਲਿਆ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸਕੂਲੀ ਬੱਸ ਪਲਟ ਗਈ।
ਸਿਵਲ ਸਰਜਨ ਅਨਿਲ ਕੁਮਾਰ ਨੇ ਕਿਹਾ ਕਿ 3-4 ਵਿਦਿਆਰਥੀਆਂ ਨੂੰ ਕਾਫੀ ਸੱਟਾਂ ਲੱਗੀਆਂ ਹਨ, ਪਰ ਉਨ੍ਹਾਂ ਦੀ ਹਾਲਤ ਗੰਭੀਰ ਨਹੀਂ ਹੈ।
