ਬੰਗਾਲ 'ਚ ਵਿਦਿਆਰਥੀਆਂ ਨੇ ਬੀਜੇਪੀ ਸੰਸਦ ਨੂੰ ਬਣਾਇਆ ਬੰਧਕ, CAA 'ਤੇ ਦੇ ਰਹੇ ਸੀ ਭਾਸ਼ਣ

01/08/2020 8:43:08 PM

ਕੋਲਕਾਤਾ — ਭਾਜਪਾ ਸੰਸਦ ਮੈਂਬਰ ਸਵਪਨ ਦਾਸ ਗੁਪਤਾ ਨੂੰ ਬੁੱਧਵਾਰ ਨੂੰ ਵਿਸ਼ਵ ਭਾਰਤੀ ਯੂਨੀਵਰਸਿਟੀ 'ਚ ਮਾਕਪਾ ਸਮਰਥਿਤ ਐੱਸ.ਐੱਫ.ਆਈ. ਦੇ ਮੈਂਬਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਸੋਧੇ ਨਾਗਰਿਕਤਾ ਕਾਨੂੰਨ 'ਤੇ ਭਾਸ਼ਣ ਦੇਣਾ ਸੀ ਪਰ ਪ੍ਰਦਰਸ਼ਨਕਾਰੀਆਂ ਨੇ ਇਹ ਬੰਦ ਕਰਵਾ ਦਿੱਤਾ। ਰਾਜਸਭਾ ਮੈਂਬਰ ਦਾਸ ਗੁਪਤਾ ਨੂੰ ਯੂਨੀਵਰਸਿਟੀ ਦੇ ਲਿਪਿਕਾ ਸਭਾਗਾਰ 'ਚ ਭਾਸ਼ਣ ਦੇ ਤਹਿਤ 'ਸੀ.ਏ.ਏ. 2019 : ਸਮਝ ਅਤੇ ਵਿਆਖਿਆ' 'ਤੇ ਬੋਲਣਾ ਸੀ। ਪ੍ਰੋਗਰਾਮ ਦੁਪਹਿਰ ਸਾਢੇ ਤਿੰਨ ਵਜੇ ਹੋਣਾ ਸੀ, ਜਿਸ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਕੁਲਪਤੀ ਬਿਜਲੀ ਚੱਕਰਵਰਤੀ ਨੂੰ ਕਰਨੀ ਸੀ। ਹਾਲਾਂਕਿ ਜਿਵੇ ਹੀ ਦਾਸ ਗੁਪਤਾ ਯੂਨੀਵਰਸਿਟੀ ਪਰੀਸਰ 'ਚ ਦਾਖਲ ਹੋਏ, ਵਿਦਿਆਰਥੀਆਂ ਨੇ ਉਨ੍ਹਾਂ ਖਿਲਾਫ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।

ਐੱਸ.ਐੱਫ.ਆਈ. ਦੀ ਯੂਨੀਵਰਸਿਟੀ ਯੂਨਿਟ ਦੇ ਨੇਤਾ ਸੋਮਨਾਥ ਸਾਉ ਨੇ ਕਿਹਾ ਕਿ ਵਿਦਿਆਰਥੀ 'ਭਾਈਚਾਰੇ ਵਿਚਾਲੇ ਨਫਰਤ ਨੂੰ ਬੜ੍ਹਾਵਾ ਦੇਣ ਵਾਲਿਆਂ' ਨੂੰ ਉਨ੍ਹਾਂ ਦੇ ਪ੍ਰਚਾਰ ਦੇ ਪ੍ਰਸਾਰ ਲਈ ਵਿਸ਼ਵ ਭਾਰਤੀ ਦੀ ਜ਼ਮੀਨ ਦਾ ਇਸਤੇਮਾਲ ਨਹੀਂ ਹੋਣ ਦਿਆਂਗੇ ਜੋ ਰਵਿੰਦਰਨਾਥ ਟੈਗੋਰ ਦੇ ਆਦਰਸ਼ਾਂ 'ਤੇ ਸਥਾਪਿਤ ਹੈ। ਉਨ੍ਹਾਂ ਕਿਹਾ, 'ਅਸੀਂ ਭਾਜਪਾ ਅਤੇ ਹਿੰਦੂਤਵ ਸ਼ਕਤੀਆਂ ਖਿਲਾਫ ਪ੍ਰਦਰਸ਼ਨ ਜਾਰੀ ਰੱਖਾਂਗੇ।' ਭਾਜਪਾ ਨੇਤਾ ਨੇ ਟਵੀਟ ਕੀਤਾ, 'ਸੀ.ਏ.ਏ. 'ਤੇ ਆਯੋਜਿਤ ਸ਼ਾਂਤੀਪੂਰਨ ਬੈਠਕ 'ਤੇ ਭੀੜ੍ਹ ਹਮਲੇ ਅਤੇ ਵਿਦਿਆਰਥੀਆਂ ਨੂੰ ਡਰਾਏ ਜਾਣ 'ਤੇ ਕਿਹੋ ਜਿਹਾ ਅਨੁਭਵ ਹੁੰਦਾ ਹੈ? ਅਜਿਹਾ ਹੀ ਕੁਝ ਵਿਸ਼ਵ ਭਾਰਤੀ 'ਚ ਹੋ ਰਿਹਾ ਹੈ। ਜਿਥੇ ਮੈਂ ਸੰਬੋਧਨ ਦੇ ਰਿਹਾ ਹਾਂ। ਫਿਲਹਾਲ ਕਮਰੇ 'ਚ ਬੰਦ ਹਾਂ ਅਤੇ ਬਾਹਰ ਭੀੜ੍ਹ ਇਕੱਠੀ ਹੈ।'


Inder Prajapati

Content Editor

Related News