ਵਿਦਿਆਰਥੀਆਂ ਨੂੰ ਨਮਾਜ ਅਦਾ ਕਰਨ ਲਈ ਕੀਤਾ ਮਜਬੂਰ, 7 ਅਧਿਆਪਕਾਂ ਸਮੇਤ 8 ਖਿਲਾਫ ਮਾਮਲਾ ਦਰਜ

Sunday, Apr 27, 2025 - 11:56 PM (IST)

ਵਿਦਿਆਰਥੀਆਂ ਨੂੰ ਨਮਾਜ ਅਦਾ ਕਰਨ ਲਈ ਕੀਤਾ ਮਜਬੂਰ, 7 ਅਧਿਆਪਕਾਂ ਸਮੇਤ 8 ਖਿਲਾਫ ਮਾਮਲਾ ਦਰਜ

ਬਿਲਾਸਪੁਰ -ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲੇ ’ਚ ਗੁਰੂ ਘਾਸੀਦਾਸ ਕੇਂਦਰੀ ਯੂਨੀਵਰਸਿਟੀ ਦੇ ਰਾਸ਼ਟਰੀ ਸੇਵਾ ਯੋਜਨਾ (ਐੱਨ. ਐੱਸ. ਐੱਸ.) ਕੈਂਪ ਦੌਰਾਨ ਕੁਝ ਵਿਦਿਆਰਥੀਆਂ ਨੂੰ ਨਮਾਜ ਅਦਾ ਕਰਨ ਲਈ ਮਜਬੂਰ ਕਰਨ ਦੇ ਦੇਸ਼ ਹੇਠ 7 ਅਧਿਆਪਕਾਂ ਸਮੇਤ 8 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਕੋਟਾ ਥਾਣੇ ਅਧੀਨ ਪੈਂਦੇ ਸ਼ਿਵਤਰਾਈ ਪਿੰਡ ’ਚ 26 ਮਾਰਚ ਤੋਂ 1 ਅਪ੍ਰੈਲ ਤੱਕ ਆਯੋਜਿਤ ਐੱਨ. ਐੱਸ. ਐੱਸ. ਕੈਂਪ ਦੌਰਾਨ 159 ਵਿਦਿਆਰਥੀਆਂ ਨੂੰ ਨਮਾਜ ਅਦਾ ਕਰਨ ਲਈ ਮਜਬੂਰ ਕੀਤਾ ਗਿਆ ਸੀ, ਜਦੋਂ ਕਿ ਉਨ੍ਹਾਂ ’ਚ ਸਿਰਫ 4 ਮੁਸਲਮਾਨ ਸਨ।

ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ, ਜਿਸ ਤੋਂ ਬਾਅਦ ਸੱਜੇ-ਪੱਖੀ ਸੰਗਠਨਾਂ ਨੇ ਵੀ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਅੰਦੋਲਨ ਕੀਤਾ। ਅਧਿਕਾਰੀ ਨੇ ਦੱਸਿਆ ਕਿ ਗੁਰੂ ਘਾਸੀਦਾਸ ਕੇਂਦਰੀ ਯੂਨੀਵਰਸਿਟੀ ਦੇ 7 ਅਧਿਆਪਕਾਂ ਅਤੇ ਟੀਮ ਦੇ ਮੁੱਖ ਲੀਡਰ ਤੇ ਵਿਦਿਆਰਥੀ ’ਤੇ ਭਾਰਤੀ ਨਿਆਂ ਸੰਹਿਤਾ ਅਤੇ ਛੱਤੀਸਗੜ੍ਹ ਧਾਰਮਿਕ ਆਜ਼ਾਦੀ ਕਾਨੂੰਨ ਤਹਿਤ ਧਰਮ ਦੇ ਆਧਾਰ ’ਤੇ ਸਮੂਹਾਂ ਵਿਚਾਲੇ ਦੁਸ਼ਮਣੀ ਨੂੰ ਹੱਲਾਸ਼ੇਰੀ ਦੇਣ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਹੋਰ ਅਪਰਾਧਾਂ ਲਈ ਮਾਮਲਾ ਦਰਜ ਕੀਤਾ ਗਿਆ ਹੈ।


author

DILSHER

Content Editor

Related News