ਵਿਦਿਆਰਥਣ ਨਾਲ ਛੇੜਛਾੜ ਕਰਨਾ ਵਿਅਕਤੀ ਨੂੰ ਪਿਆ ਭਾਰੀ, ਲੋਕਾਂ ਨੇ ਕੀਤੀ ਕੁੱਟਮਾਰ
Monday, Oct 30, 2017 - 06:59 PM (IST)
ਹਮੀਰਪੁਰ— ਯੂ.ਪੀ 'ਚ ਖਰਾਬ ਕਾਨੂੰਨ-ਵਿਵਸਥਾ ਦੇ ਮੁੱਦੇ 'ਤੇ ਯੋਗੀ ਸਰਕਾਰ ਲਗਾਤਾਰ ਨਿਸ਼ਾਨੇ 'ਤੇ ਹੈ। ਅਪਰਾਧੀ ਸ਼ਰੇਆਮ ਅਪਰਾਧਾਂ ਨੂੰ ਅੰਜ਼ਾਮ ਦੇ ਰਹੇ ਹਨ ਅਤੇ ਪੁਲਸ ਪ੍ਰਸ਼ਾਸਨ ਕੁਝ ਨਹੀਂ ਕਰ ਪਾ ਰਹੀ ਹੈ। ਤਾਜ਼ਾ ਮਾਮਲਾ ਹਮੀਰਪੁਰ ਦਾ ਹੈ, ਜਿੱਥੇ ਕੋਚਿੰਗ ਪੜ੍ਹਨ ਲਈ ਜਾ ਰਹੀ ਵਿਦਿਆਰਥਣ ਨਾਲ ਵਿਅਕਤੀ ਛੇੜਛਾੜ ਕਰਦਾ ਸੀ। ਵਿਅਕਤੀ ਦੀ ਮਨਮਾਣੀ ਦੇਖ ਕੇ ਲੋਕਾਂ ਦੀ ਭੀੜ ਇੱਕਠੀ ਹੋ ਗਈ ਅਤੇ ਫਿਰ ਲੋਕਾਂ ਨੇ ਵਿਅਕਤੀ ਦੀ ਕੁੱਟਮਾਰ ਕਰ ਦਿੱਤੀ।
ਮਾਮਲਾ ਸਦਰ ਕੋਤਵਾਲੀ ਦੇ ਇਲਾਹਾਬਾਦ ਬੈਂਕ ਰੋਡ ਦਾ ਹੈ, ਜਿੱਥੇ ਇਕ ਸਕੂਲੀ ਵਿਦਿਆਰਥਣ ਕੋਚਿੰਗ ਪੜ੍ਹਨ ਲਈ ਘਰ ਤੋਂ ਨਿਕਲੀ ਸੀ ਅਤੇ ਜਦੋਂ ਉਹ ਇਲਾਹਾਬਾਦ ਬੈਂਕ ਰੋਡ 'ਤੇ ਪੁੱਜੀ ਉਦੋਂ ਇਕ ਵਿਅਕਤੀ ਪਿੱਛਾ ਕਰਨ ਲੱਗਾ। ਇਸ ਦੇ ਬਾਅਦ ਉਹ ਵਿਦਿਆਰਥਣ ਦੇ ਉਪਰ ਗੰਦੇ-ਗੰਦੇ ਕੁਮੈਂਟ ਕਰਨ ਲੱਗਾ। ਵਿਦਿਆਰਥਣ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਵਿਅਕਤੀ ਨੇ ਵਿਦਿਆਰਥਣ ਨੂੰ ਲੱਤ ਮਾਰ ਦਿੱਤੀ। ਜਿਸ ਦੇ ਬਾਅਦ ਵਿਦਿਆਰਥਣ ਸੜਕ 'ਤੇ ਸ਼ੌਰ ਮਚਾਉਣ ਲੱਗੀ। ਵਿਦਿਆਰਥਣ ਨੂੰ ਸ਼ੌਰ ਮਚਾਉਂਦੇ ਦੇਖ ਰੋਡ 'ਤੇ ਲੋਕਾਂ ਦੀ ਭੀੜ ਇੱਕਠੀ ਹੋ ਗਈ। ਲੋਕਾਂ ਨੇ ਵਿਅਕਤੀ ਦੀ ਕੁੱਟਮਾਰ ਕੀਤੀ। ਸੂਚਨਾ 'ਤੇ ਪੁੱਜੀ ਪੁਲਸ ਨੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
