21 ਸਾਲ ਦੀ ਉਮਰ ਵਿਦਿਆਰਥੀ ਨੂੰ ਆਇਆ ਹਾਰਟ ਅਟੈਕ, ਮੌਤ

03/23/2018 11:36:47 AM

ਨੋਇਡਾ— ਨਾਲਜ ਪਾਰਕ ਸਥਿਤ ਇਕ ਕਾਲਜ ਤੋਂ ਬੀ.ਟੈੱਕ ਕਰ ਰਹੇ 21 ਸਾਲ ਦੇ ਵਿਦਿਆਰਥੀ ਪ੍ਰਤੀਕ ਦੀ ਬੁੱਧਵਾਰ ਨੂੰ ਹਾਰਟ ਅਟੈਕ ਨਾਲ ਮੌਤ ਹੋ ਗਈ। ਉਹ ਨੇਪਾਲ ਦਾ ਰਹਿਣ ਵਾਲਾ ਸੀ। ਪ੍ਰਤੀਕ ਨੇ ਸਵੇਰੇ ਨਾਸ਼ਤੇ 'ਚ ਕੇਲ ਖਾਧੇ ਸਨ। ਇਸ ਦੇ ਬਾਅਦ ਉੁਸ ਨੂੰ ਹਿੱਚਕੀ ਦੇ ਨਾਲ ਪਸੀਨਾ ਆਉਣ ਲੱਗਾ। ਭਰਾ ਨੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ, ਜਿੱਥੇ ਉਸ ਨੇ ਦਮ ਤੌੜ ਦਿੱਤਾ।
ਨਾਲਜ ਪਾਰਕ ਦੇ ਐਸ.ਐਚ.ਓ ਸੁਰੇਂਦਰ ਸਿੰਘ ਭਾਟੀ ਦਾ ਕਹਿਣਾ ਹੈ ਕਿ ਵਿਦਿਆਰਥੀ ਬੀ.ਟੈੱਕ ਥਰਡ ਈਯਰ ਕਰ ਰਿਹਾ ਸੀ। ਉਹ ਚੌਹਾਨ ਪੀ.ਜੀ 'ਚ ਆਪਣੇ ਭਰਾ ਨਾਲ ਰਹਿੰਦਾ ਸੀ। ਬੁੱਧਵਾਰ ਸਵੇਰੇ ਨਾਸ਼ਤਾ ਕਰਨ ਦੇ ਕੁਝ ਦੇਰ ਬਾਅਦ ਉਹ ਬੇਸੁੱਧ ਹੋ ਗਿਆ। ਉਸ ਦੇ ਭਰਾ ਨੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੋਸਟਮਾਰਟਮ ਰਿਪੋਰਟ 'ਚ ਵੀ ਡਾਕਟਰਾਂ ਨੇ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਹੈ। ਇੰਨੀ ਘੱਟ ਉਮਰ 'ਚ ਆਪਣੇ ਸਾਥੀ ਦੀ ਹਾਰਟ ਅਟੈਕ ਨਾਲ ਮੌਤ ਕਾਰਨ ਕਾਲਜ ਵਿਦਿਆਰਥੀ ਹੈਰਾਨ ਹਨ। ਵਿਦਿਆਰਥੀ ਸੋਮਵਾਰ ਨੂੰ ਕਾਲਜ ਵੀ ਗਿਆ ਸੀ। ਵੀਰਵਾਰ ਨੂੰ ਕਾਲਜ ਦੇ ਅਧਿਕਾਰੀਆਂ ਦੀ ਮੌਜੂਦਗੀ 'ਚ ਪਰਿਵਾਰਕ ਮੈਬਰਾਂ ਨੇ ਲਾਸ਼ ਦਾ ਅੰਤਿਮ ਸਸਕਾਰ ਕਰ ਦਿੱਤਾ।


Related News