ਬਿਹਾਰੀ ਵਿਦਿਆਰਥੀਆਂ ''ਤੇ ਹੋਏ ਹਮਲੇ ਦੇ ਬਾਅਦ ਨਹੀਂ ਹੋਈ ਦੋਸ਼ੀਆਂ ਦੀ ਗ੍ਰਿਫਤਾਰੀ, ਕਈ ਵਿਦਿਆਰਥੀਆਂ ਨੇ ਛੱਡਿਆ ਹੋਸਟਲ

Wednesday, Nov 08, 2017 - 12:02 PM (IST)

ਪਟਨਾ— ਮਣੀਪੁਰ 'ਚ ਬਿਹਾਰੀ ਵਿਦਿਆਰਥੀਆਂ ਨਾਲ ਪੁਲਸ ਅਤੇ ਸਥਾਨਕ ਲੋਕਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਵਧਦਾ ਜਾ ਰਿਹਾ ਹੈ। ਪੁਲਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ 'ਤੇ ਬਿਹਾਰ ਸਮੇਤ ਹੋਰ ਰਾਜਾਂ ਦੇ ਵਿਦਿਆਰਥੀਆਂ ਨੇ ਐਨ.ਆਈ.ਟੀ ਦਾ ਹੋਸਟਲ ਛੱਡ ਦਿੱਤਾ ਹੈ। ਵਿਦਿਆਰਥੀਆਂ ਨੂੰ ਸੁਰੱਖਿਆ ਮੁਹੱਈਆ ਨਾ ਕਰਵਾਉਣ 'ਤੇ ਬਿਹਾਰ, ਯੂ.ਪੀ ਸਮੇਤ ਹੋਰ ਰਾਜਾਂ ਦੇ ਵਿਦਿਆਰਥੀ ਬਹੁਤ ਨਾਰਾਜ਼ ਹਨ। 
ਮੁੱਖਮੰਤਰੀ ਨੇ ਇਸ ਘਟਨਾ ਨੂੰ ਗਿਆਨ 'ਚ ਲੈਂਦੇ ਹੋਏ ਮਣੀਪੁਰ ਦੇ ਸੀ.ਐਮ ਨਾਲ ਗੱਲ ਕੀਤੀ ਸੀ ਪਰ ਉਸ ਦੇ ਬਾਅਦ ਵੀ ਕੋਈ ਸੁਧਾਰ ਹੁੰਦਾ ਹੋਇਆ ਨਹੀਂ ਦਿੱਖ ਰਿਹਾ ਹੈ। ਨਿਤੀਸ਼ ਕੁਮਾਰ ਨੇ ਜ਼ਖਮੀ ਵਿਦਿਆਰਥੀਆਂ ਨੂੰ ਇਲਾਜ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ।
ਜਾਣਕਾਰੀ ਮੁਤਾਬਕ ਸੋਮਵਾਰ ਨੂੰ ਮਣੀਪੁਰ ਦੇ ਐਨ.ਆਈ.ਟੀ 'ਚ ਬਿਹਾਰ ਦੇ ਵਿਦਿਆਰਥੀਆਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਸੀ, ਜਿਸ ਘਟਨਾ 'ਚ ਕਰੀਬ ਇਕ ਦਰਜ਼ਨ ਤੋਂ ਜ਼ਿਆਦਾ ਵਿਦਿਆਰਥੀ ਜ਼ਖਮੀ ਹੋ ਗਏ। ਇਹ ਝਗੜਾ ਕ੍ਰਿਕਟ ਖੇਡਣ ਨੂੰ ਲੈ ਕੇ ਐਨ.ਆਈ.ਟੀ ਦੇ ਵਿਦਿਆਰਥੀਆਂ ਅਤੇ ਬਾਹਰੀ ਲੜਕਿਆਂ ਵਿਚਕਾਰ ਸ਼ੁਰੂ ਹੋਇਆ ਸੀ। ਝਗੜੇ ਦੇ ਬਾਅਦ ਸ਼ਾਮ ਨੂੰ ਬਾਹਰੀ ਲੜਕਿਆਂ ਨੇ ਕੁਝ ਵਿਦਿਆਰਥੀਆਂ ਨੂੰ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ ਸੀ ।
ਘਟਨਾ ਦੇ ਬਾਅਦ ਵਿਦਿਆਰਥੀਆਂ ਦੇ ਨਿਰਦੇਸ਼ਕ, ਡੀਨ ਅਤੇ ਹੋਸਟਲ ਅਧਿਕਾਰੀ ਖਿਲਾਫ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਨੇ ਦੱਸਿਆ ਕਿ ਮਣੀਪੁਰ ਐਨ.ਆਈ.ਟੀ 'ਚ ਅਕਸਰ ਬਿਹਾਰੀ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਪੁਲਸ ਵੱਲੋਂ ਮਾਮਲੇ ਨੂੰ ਦਬਾ ਦਿੱਤਾ ਜਾਂਦਾ ਹੈ ਅਤੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ।


Related News