ਰੈਗਿੰਗ ਤੋਂ ਬਚਣ ਲਈ ਵਿਦਿਆਰਥੀ ਨੇ ਅਪਣਾਇਆ ਖ਼ਤਰਨਾਕ ਤਰੀਕਾ, ਯੂਨਿਵਰਸਿਟੀ ਨੇ 18 ਪਾੜੇ ਕੀਤੇ ਬਰਖ਼ਾਸਤ

Monday, Nov 28, 2022 - 10:01 PM (IST)

ਰੈਗਿੰਗ ਤੋਂ ਬਚਣ ਲਈ ਵਿਦਿਆਰਥੀ ਨੇ ਅਪਣਾਇਆ ਖ਼ਤਰਨਾਕ ਤਰੀਕਾ, ਯੂਨਿਵਰਸਿਟੀ ਨੇ 18 ਪਾੜੇ ਕੀਤੇ ਬਰਖ਼ਾਸਤ

ਅਸਮ (ਭਾਸ਼ਾ) : ਅਸਾਮ ਵਿਚ ਡਿਬਰੂਗੜ੍ਹ ਯੂਨੀਵਰਸਿਟੀ ਦੇ ਇੱਕ ਪੋਸਟ ਗ੍ਰੈਜੂਏਟ ਵਿਦਿਆਰਥੀ ਨੂੰ ਹੋਸਟਲ ਵਿੱਚ ਰੈਗਿੰਗ ਦੌਰਾਨ ਕਥਿਤ ਤੌਰ 'ਤੇ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਮੁਤਾਬਕ ਇਸ ਸਬੰਧ ਵਿਚ ਯੂਨੀਵਰਸਿਟੀ ਦੇ 18 ਵਿਦਿਆਰਥੀਆਂ ਨੂੰ ਕੱਢ ਦਿੱਤਾ ਗਿਆ ਹੈ ਅਤੇ 3 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ 26 ਨਵੰਬਰ ਨੂੰ ਵਾਪਰੀ ਜਦੋਂ ਵਿਦਿਆਰਥੀ ਨੂੰ ਬੁਰੇ ਤਰੀਕੇ ਨਾਲ ਪਰੇਸ਼ਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਰੈਗਿੰਗ ਤੋਂ ਬਚਣ ਲਈ ਹੋਸਟਲ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ। 

ਇਹ ਖ਼ਬਰ ਵੀ ਪੜ੍ਹੋ - ਸ਼ਰਧਾ ਕਤਲਕਾਂਡ : ਆਫਤਾਬ ਨੂੰ ਲਿਜਾ ਰਹੀ ਪੁਲਸ ਵੈਨ 'ਤੇ ਤਲਵਾਰਾਂ ਨਾਲ ਹਮਲਾ, 70 ਟੁਕੜੇ ਕਰਨ ਦੀ ਦਿੱਤੀ ਧਮਕੀ

ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਵਿਦਿਆਰਥੀ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ, ਜਿਸ ਕਾਰਨ ਉਸ ਦੀ ਇਕ ਲੱਤ 'ਚ ਕਮਜ਼ੋਰੀ ਕਾਰਨ ਉਸ ਦੀਆਂ ਨਸਾਂ ਗੰਭੀਰ ਰੂਪ 'ਚ ਨੁਕਸਾਨੀਆਂ ਗਈਆਂ ਸਨ। ਸੂਤਰਾਂ ਦਾ ਕਹਿਣਾ ਹੈ ਕਿ ਇਸ ਨੂੰ ਠੀਕ ਹੋਣ ਵਿਚ ਲੰਮਾ ਸਮਾਂ ਲੱਗ ਸਕਦਾ ਹੈ। ਐੱਮ ਕਾਮ ਪਹਿਲੇ ਸਮੈਸਟਰ ਦੇ ਵਿਦਿਆਰਥੀ ਅਤੇ ਯੂਨੀਵਰਸਿਟੀ ਦੇ ਪੀ.ਐੱਨ.ਜੀ.ਬੀ.ਸੀ.ਐੱਨ. ਹੋਸਟਲ ਦੇ ਬੋਰਡਰ ਦੇ ਵੀ ਹੱਥ 'ਚ ਫਰੈਕਚਰ ਹੋਇਆ ਹੈ। 

ਮੁੱਖ ਮੰਤਰੀ ਹੇਮੰਤ ਵਿਸ਼ਵ ਸ਼ਰਮਾ ਨੇ ਵਿਦਿਆਰਥੀਆਂ ਨੂੰ ਰੈਗਿੰਗ ਵਿਚ ਸ਼ਾਮਲ ਨਾ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਡਿਬਰੂਗੜ੍ਹ ਯੂਨੀਵਰਸਿਟੀ ਮਾਮਲੇ ਵਿਚ ਸਾਰੇ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਵਿਦਿਆਰਥੀ ਦਾ ਡਿਬਰੂਗੜ੍ਹ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਦੇ ਆਈ. ਸੀ. ਯੂ. ਵਿਚ ਇਲਾਜ ਚੱਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਮੋਬਾਈਲ ਫ਼ੋਨ ਪਿੱਛੇ ਹੋਈ ਲੜਾਈ 'ਚ ਛੋਟੇ ਭਰਾ ਨੇ ਚਾਕੂ ਨਾਲ ਵਿੰਨ੍ਹੀ ਵੱਡੇ ਦੀ ਛਾਤੀ, ਹਸਪਤਾਲ 'ਚ ਹੋਈ ਦਰਦਨਾਕ ਮੌਤ

ਇਕ ਅਧਿਕਾਰੀ ਨੇ ਦੱਸਿਆ ਕਿ ਪੀੜਤ ਵਿਦਿਆਰਥੀ ਦੀ ਮਾਂ ਨੇ ਐਤਵਾਰ ਨੂੰ ਡਿਬਰੂਗੜ੍ਹ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਅਤੇ ਦੋਸ਼ ਲਾਇਆ ਕਿ ਉਸ ਦੇ ਪੁੱਤਰ ਨੂੰ ਸੀਨੀਅਰਾਂ ਦੁਆਰਾ ਮਾਨਸਿਕ ਅਤੇ ਸਰੀਰਕ ਤੌਰ 'ਤੇ ਪਰੇਸ਼ਾਨ ਕੀਤਾ ਗਿਆ ਸੀ। ਉਸ ਨੇ ਸ਼ਿਕਾਇਤ ਵਿਚ ਇਹ ਵੀ ਕਿਹਾ ਕਿ ਮੁਲਜ਼ਮਾਂ ਨੇ ਉਸ ਦੇ ਪੁੱਤਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਉਸ ਦੇ ਪੈਸੇ ਲੁੱਟ ਲਏ, ਉਸ ਦਾ ਮੋਬਾਈਲ ਖੋਹ ਲਿਆ ਅਤੇ ਉਸ ਨੂੰ ਬਦਨਾਮ ਕਰਨ ਲਈ ਹੱਥ ਵਿਚ ਸ਼ਰਾਬ ਅਤੇ ਗਾਂਜੇ ਨਾਲ ਇਤਰਾਜ਼ਯੋਗ ਤਸਵੀਰਾਂ ਵੀ ਖਿੱਚੀਆਂ। ਉਸ ਦੀ ਮਾਂ ਨੇ ਦੋਸ਼ ਲਾਇਆ ਕਿ ਉਸ ਦੇ ਪੁੱਤਰ ਨੇ ਪਿਛਲੇ ਸਮੇਂ ਦੌਰਾਨ ਕੁਝ ਵਿਦਿਆਰਥੀਆਂ ਵੱਲੋਂ ਰੈਗਿੰਗ ਕਾਰਨ ਆਪਣੇ ਦੁਖੀ ਹੋਣ ਬਾਰੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News