ਵਿਦਿਆਰਥੀਆਂ ਦੀ ਟੈਂਸ਼ਨ ਹੋਵੇਗੀ ਖ਼ਤਮ, ਨਵੇਂ ਸਾਲ 'ਤੇ ਮਿਲੇਗਾ ਇਹ ਵੱਡਾ ਤੋਹਫ਼ਾ
Thursday, Dec 12, 2024 - 05:04 PM (IST)
ਫਰੀਦਾਬਾਦ- ਸਕੂਲੀ ਵਿਦਿਆਰਥੀਆਂ ਦੀਆਂ ਹੁਣ ਪਰੇਸ਼ਾਨੀਆਂ ਖ਼ਤਮ ਹੋ ਜਾਣਗੀਆਂ, ਕਿਉਂਕਿ ਪ੍ਰਸ਼ਾਸਨ ਵਲੋਂ ਨਵੇਂ ਸਾਲ 'ਤੇ ਬੱਚਿਆਂ ਨੂੰ ਵੱਡਾ ਤੋਹਫ਼ਾ ਮਿਲਣ ਜਾ ਰਿਹਾ ਹੈ। ਦਰਅਸਲ ਫਰੀਦਾਬਾਦ ਦੇ ਐੱਨ. ਆਈ. ਟੀ. ਸਥਿਤ ਸਕੂਲ ਦੇ ਬੱਚਿਆਂ ਨੂੰ ਨਵੀਂ ਇਮਾਰਤ ਦਾ ਤੋਹਫਾ ਮਿਲੇਗਾ। ਲੱਗਭਗ 3.50 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ 2 ਮੰਜ਼ਿਲਾ ਭਵਨ ਦੇ ਨਿਰਮਾਣ ਦਾ ਲਗਭਗ 80 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਬੱਸ ਬਿਜਲੀ ਲਾਈਨ, ਦਰਵਾਜ਼ੇ ਅਤੇ ਰੰਗ-ਰੋਗਣ ਦਾ ਕੰਮ ਬਾਕੀ ਹੈ। ਅਨੁਮਾਨ ਹੈ ਕਿ ਜਨਵਰੀ ਦੇ ਦੂਜੇ ਹਫ਼ਤੇ ਤੋਂ ਸਕੂਲ ਦੀ ਇਹ ਨਵੀਂ ਇਮਾਰਤ ਦੇ ਕਮਰਿਆਂ ਵਿਚ ਜਮਾਤਾਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ।
ਇਹ ਵੀ ਪੜ੍ਹੋ- ਭਾਰੀ ਮੀਂਹ ਦਾ ਕਹਿਰ, 11 ਜ਼ਿਲ੍ਹਿਆਂ 'ਚ ਸਕੂਲ ਬੰਦ
2 ਸ਼ਿਫਟਾਂ 'ਚ ਲਾਈਆਂ ਜਾ ਰਹੀਆਂ ਹਨ ਜਮਾਤਾਂ
ਇਸ ਤੋਂ ਪਹਿਲਾਂ ਕਮਰਿਆਂ ਦੀ ਘਾਟ ਕਾਰਨ ਦੋ ਸ਼ਿਫਟਾਂ ਵਿਚ ਜਮਾਤਾਂ ਲਾਈਆਂ ਜਾ ਰਹੀਆਂ ਸਨ। ਇੱਥੇ 6ਵੀਂ ਤੋਂ 10ਵੀਂ ਜਮਾਤ ਦੇ 320 ਤੋਂ ਵੱਧ ਵਿਦਿਆਰਥੀ ਸਵੇਰੇ 8:00 ਵਜੇ ਤੋਂ ਦੁਪਹਿਰ 12:30 ਵਜੇ ਤੱਕ ਸਿਰਫ਼ 5 ਕਮਰਿਆਂ ਵਿਚ ਪੜ੍ਹਦੇ ਹਨ। ਇਸ ਦੇ ਨਾਲ ਹੀ ਪਹਿਲੀ ਤੋਂ 5ਵੀਂ ਜਮਾਤ ਦੇ 300 ਤੋਂ ਵੱਧ ਵਿਦਿਆਰਥੀ ਦੁਪਹਿਰ 1:45 ਤੋਂ ਸ਼ਾਮ 5:30 ਵਜੇ ਤੱਕ ਦੂਜੀ ਸ਼ਿਫਟ ਵਿਚ ਪੜ੍ਹਦੇ ਹਨ।
ਇਹ ਵੀ ਪੜ੍ਹੋ- ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਆਉਣਗੇ 1,000 ਰੁਪਏ