ਪੜ੍ਹਾਈ ਦਾ ਤਣਾਅ! ਨੀਟ ਦੀ ਤਿਆਰੀ ਕਰ ਰਹੇ ਇਕ ਹੋਰ ਵਿਦਿਆਰਥੀ ਨੇ ਦਿੱਤੀ ਜਾਨ
Saturday, May 13, 2023 - 04:57 AM (IST)

ਰਾਜਸਥਾਨ (ਭਾਸ਼ਾ): ਨੀਟ ਪ੍ਰੀਖਿਆ ਦੀ ਤਿਆਰੀ ਕਰ ਰਹੇ ਬਿਹਾਰ ਦੇ ਰਹਿਣ ਵਾਲੇ ਵਿਦਿਆਰਥੀ ਨੇ ਪੜ੍ਹਾਈ ਦੇ ਦਬਾਅ ਅਤੇ ਤਣਾਅ ਕਾਰਨ ਸ਼ੁੱਕਰਵਾਰ ਨੂੰ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਕੋਟਾ ਵਿਚ ਪਿਛਲੇ 4 ਦਿਨਾਂ ਅੰਦਰ ਵਿਦਿਆਰਥੀਆਂ ਦੀ ਖੁਦਕੁਸ਼ੀ ਦੀ ਇਹ ਤੀਜੀ ਘਟਨਾ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਦੀਆਂ ਸੜਕਾਂ 'ਤੇ ਨਿਕਲਣ ਤੋਂ ਪਹਿਲਾਂ ਪੜ੍ਹ ਲਵੋ ਇਹ ਖ਼ਬਰ, ਨਹੀਂ ਤਾਂ ਹੋਵੇਗੀ ਖੱਜਲ ਖੁਆਰੀ!
ਵੀਰਵਾਰ ਨੂੰ ਪਟਨਾ ਸਿਟੀ ਵਾਸੀ ਨਵਲੇਸ਼ (17) ਨੇ ਇੱਥੇ ਲੈਂਡਮਾਰਕ ਸ਼ਹਿਰ ਦੇ ਕ੍ਰਿਸ਼ਨਾ ਵਿਹਾਰ ਇਲਾਕੇ ਵਿਚ ਸਥਿਤ ਆਪਣੇ ਪੀਜੀ ਵਿਚ ਵੀਰਵਾਰ ਨੂੰ ਕਥਿਤ ਤੌਰ 'ਤੇ ਫਾਂਸੀ ਲਗਾ ਕੇ ਖ਼ੁਦਕੁਸ਼ੀ ਕਰ ਲਈ। 12ਵੀਂ ਦਾ ਇਹ ਵਿਦਿਆਰਥੀ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ (ਨੀਟ-ਯੂਜੀ) ਦੀ ਤਿਆਰੀ ਕਰ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਜ਼ਿਮਨੀ ਚੋਣ: ਅੱਜ ਹੋਵੇਗਾ 19 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ, ਸਵੇਰੇ 7:30 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀੋ
ਕੁਨਹਾਰੀ ਥਾਣੇ ਦੇ ਮੁਖੀ ਗੰਗਾ ਸਹਾਏ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀ ਦੇ ਕਮਰੇ ਤੋਂ ਮਿਲੇ ਸੁਸਾਈਡ ਨੋਟ ਵਿਚ ਉਸ ਨੇ ਲਿਖਿਆ ਹੈ ਕਿ ਪੜ੍ਹਾਈ ਦੇ ਕਾਰਨ ਹੋਏ ਤਣਾਅ ਤੇ ਕੋਚਿੰਗ ਸੈਂਟਰ ਵਿਚ ਹੋਣ ਵਾਲੀਆਂ ਆਮ ਪ੍ਰੀਖਿਆਵਾਂ ਦਾ ਰਿਜ਼ਲਟ ਸਹੀ ਨਹੀਂ ਰਹਿਣ ਕਾਰਨ ਉਹ ਅਜਿਹਾ ਕਦਮ ਚੁੱਕ ਰਿਹਾ ਹੈ। ਕੋਟਾ ਵਿਚ ਇਸ ਸਾਲ ਹੁਣ ਤਕ ਖ਼ੁਦਕੁਸ਼ੀ ਦੇ 8 ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ ਸ਼ਹਿਰ ਵਿਚ 15 ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ ਸੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਨਵਲੇਸ਼ ਦੀ ਲਾਸ਼ ਐੱਮ.ਬੀ.ਐੱਸ. ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤੀ ਹੈ ਤੇ ਪਟਨਾ ਤੋਂ ਉਸ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।