ਸਰਵਿਸ ਸੈਂਟਰ ’ਚ ਦਿੱਤੇ ਆਈ ਫੋਨ ਤੋਂ ਫੇਸਬੁੱਕ ’ਤੇ ਵਿਦਿਆਰਥੀ ਦੀ ਨਿਊਡ ਫੋਟੋ ਲੀਕ

Monday, Jun 07, 2021 - 09:58 PM (IST)

ਨਵੀਂ ਦਿੱਲੀ (ਵਿਸ਼ੇਸ਼)– ਰਿਪੇਅਰ ਕਰਨ ਲਈ ਦਿੱਤੇ ਗਏ ਆਈ ਫੋਨ ਰਾਹੀਂ ਫੇਸਬੁੱਕ ’ਤੇ ਨਿਊਡ ਤਸਵੀਰਾਂ ਅਤੇ ਵੀਡੀਓ ਪੋਸਟ ਕੀਤੇ ਜਾਣ ਦੇ ਇਕ ਮਾਮਲੇ ’ਚ ਐੱਪਲ ਨੇ ਇਕ ਵਿਦਿਆਰਥੀ ਨੂੰ ਲੱਖਾਂ ਡਾਲਰ ਦਾ ਜੁਰਮਾਨਾ ਅਦਾ ਕੀਤਾ ਹੈ। ਪੇਗਾਟ੍ਰਾਨ ਵਲੋਂ ਕੈਲੀਫੋਰਨੀਆ ’ਚ ਸੰਚਾਲਿਤ ਇਕ ਐੱਪਲ ਦੀ ਰਿਪੇਅਰ ਫੈਸੀਲਿਟੀ ’ਚ ਦੋ ਟੈਕਨੀਸ਼ੀਅਨਾਂ ਨੇ ਇਸ ਕੰਮ ਨੂੰ ਅੰਜਾਮ ਦਿੱਤਾ ਸੀ।

ਇਹ ਖ਼ਬਰ ਪੜ੍ਹੋ- ICC ਨੇ ਇੰਗਲੈਂਡ 'ਤੇ ਲਗਾਇਆ ਜੁਰਮਾਨਾ, ਇਹ ਹੈ ਵਜ੍ਹਾ


ਪ੍ਰਾਈਵੇਸੀ ਦਾ ਗੰਭੀਰ ਉਲੰਘਣ 2016 ’ਚ ਹੋਇਆ ਸੀ। ਉਦੋਂ ਓਰੇਗਨ ਵਿਖੇ ਇਕ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਆਪਣਾ ਫੋਨ ਰਿਪੇਅਰ ਕਰਨ ਲਈ ਐੱਪਲ ਕੋਲ ਭੇਜਿਆ ਸੀ। ਜਿਵੇਂ ਹੀ ਫੋਨ ਠੀਕ ਕੀਤਾ ਜਾ ਰਿਹਾ ਸੀ, ਦੋ ਟੈਕਨੀਸ਼ੀਅਨਾਂ ਨੇ ਵਿਦਿਆਰਥੀ ਦੇ ਫੇਸਬੁੱਕ ਅਕਾਊਂਟ ’ਤੇ ਫੋਨ ’ਚ ਮੌਜੂਦ 10 ਤਸਵੀਰਾਂ (ਅਨਡ੍ਰੈੱਸ) ਦੇ ਕਈ ਸਟੈੱਪਸ ਅਤੇ ਇਕ ਸੈਕਸ ਵੀਡੀਓ ਪੋਸਟ ਕਰ ਦਿੱਤੀ। ਵਿਦਿਆਰਥੀ ਨੂੰ ਉਸ ਦੇ ਦੋਸਤਾਂ ਵਲੋਂ ਪੋਸਟ ਕੀਤੀ ਗਈ ਸੂਚਨਾ ਦੇਣ ਪਿਛੋਂ ਤਸਵੀਰਾਂ ਨੂੰ ਹਟਾ ਲਿਆ ਗਿਆ। ਸਪਸ਼ਟ ਹੈ ਕਿ ਇਹ ਘਟਨਾ ਆਪਣੀ ਰਿਪੇਅਰ ਫੈਸੀਲਿਟੀ ਦੇ ਸਖਤ ਕੰਟਰੋਲ ’ਤੇ ਐੱਪਲ ਵਲੋਂ ਵਾਰ-ਵਾਰ ਕੀਤੇ ਗਏ ਲੰਬੇ ਦਾਅਵਿਆਂ ’ਚ ਇਕ ਸਪਸ਼ਟ ਖਾਮੀ ਨਜ਼ਰ ਆਉਂਦੀ ਹੈ।

ਇਹ ਖ਼ਬਰ ਪੜ੍ਹੋ- ਹਰਭਜਨ ਨੇ ਲੋਕਾਂ ਤੋਂ ਮੰਗੀ ਮੁਆਫੀ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ ਇਹ ਪੋਸਟ


ਲੁਕੋਈ ਜਾ ਰਹੀ ਹੈ ਮਾਮਲੇ ਦੀ ਡਿਟੇਲ
ਰਿਪੋਰਟ ਮੁਤਾਬਕ ਕਾਨੂੰਨੀ ਕਾਰਵਾਈ ਲਈ ਮਾਮਲਾ ਨਿਪਟਾਉਣ ਦੀ ਸਹੀ ਰਕਮ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਕਿਹਾ ਗਿਆ ਹੈ ਕਿ ਲੱਖਾਂ ਡਾਲਰ ਦੀ ਅਦਾਇਗੀ ਕੀਤੀ ਗਈ ਹੈ। ਭੁਗਤਾਨ ਦੌਰਾਨ ਇਕ ਪ੍ਰਾਈਵੇਸੀ ਵਿਵਸਥਾ ’ਤੇ ਸਹਿਮਤੀ ਹੋਈ ਤਾਂ ਜੋ ਵਿਅਕਤੀ ਨੂੰ ਮਾਮਲੇ ’ਤੇ ਚਰਚਾ ਕਰਨ ਜਾਂ ਪੇਡ ਅਮਾਉਂਟ ਦਾ ਖੁਲਾਸਾ ਕਰਨ ਤੋਂ ਰੋਕਿਆ ਜਾ ਸਕੇ। ਪ੍ਰਾਈਵੇਸੀ ਸਮਝੌਤੇ ਨਾਲ ਘਟਨਾ ਦੇ ਕਈ ਵੇਰਵਿਆਂ ਨੂੰ ਲੁਕੋ ਦਿੱਤਾ ਗਿਆ। ਐੱਪਲ ਵਲੋਂ ਵਿਸਥਾਰਿਤ ਜਾਂਚ ਪਿਛੋਂ ਆਪਣੇ ਦੋਹਾਂ ਟੈਕਨੀਸ਼ੀਅਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News