ਫਿਰੌਤੀ ਲਈ ਖ਼ੁਦ ਨੂੰ ਅਗਵਾ ਕਰਨ ਵਾਲਾ ਵਿਦਿਆਰਥੀ ਤੇ ਉਸ ਦੇ ਦੋ ਸਾਥੀ ਗ੍ਰਿਫ਼ਤਾਰ
Wednesday, Oct 23, 2024 - 05:53 PM (IST)
ਸ਼ਾਹਜਹਾਂਪੁਰ : ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ 'ਚ ਪਰਿਵਾਰ ਤੋਂ ਪੈਸੇ ਵਸੂਲਣ ਲਈ ਆਪਣੇ ਆਪ ਨੂੰ ਅਗਵਾ ਕਰਵਾਉਣ ਦਾ ਨਾਟਕ ਕਰਨ ਅਤੇ 2 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਇਕ ਵਿਦਿਆਰਥੀ ਨੂੰ ਉਸ ਦੇ ਦੋ ਸਾਥੀਆਂ ਸਣੇ ਪੁਲਸ ਨੇ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਸੁਪਰਡੈਂਟ ਰਾਜੇਸ਼ ਐੱਸ. ਨੇ ਦੱਸਿਆ ਕਿ ਕਟੜਾ ਕਸਬੇ 'ਚ ਰਹਿਣ ਵਾਲਾ ਬੀ.ਬੀ.ਏ ਦਾ ਵਿਦਿਆਰਥੀ ਸੰਜੀਵ ਤਿਆਗੀ (22) ਬੀਤੇ ਸੋਮਵਾਰ ਨੂੰ ਬਰੇਲੀ ਤੋਂ ਆਪਣੀ ਮਾਰਕਸ਼ੀਟ ਲੈਣ ਦਾ ਕਹਿ ਕੇ ਘਰੋਂ ਨਿਕਲਿਆ ਸੀ ਪਰ ਉਹ ਦੇਰ ਰਾਤ ਤੱਕ ਘਰ ਨਹੀਂ ਪਰਤਿਆ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਰਾਹੁਲ ਗਾਂਧੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
ਉਹਨਾਂ ਦੱਸਿਆ ਕਿ ਵਿਦਿਆਰਥੀ ਦੀ ਮਾਂ ਦੇ ਵਟਸਐਪ ਨੰਬਰ 'ਤੇ ਇਕ ਪੋਨ ਆਇਆ, ਜਿਸ ਵਿਚ ਕਿਹਾ ਕਿ ਤੁਹਾਡੇ ਮੁੰਡੇ ਨੂੰ ਅਗਵਾ ਕਰ ਲਿਆ ਗਿਆ ਹੈ। ਜੇਕਰ 2 ਲੱਖ ਰੁਪਏ ਦੀ ਫਿਰੌਤੀ ਨਾ ਦਿੱਤੀ ਤਾਂ ਉਸ ਦਾ ਕਤਲ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਪਰਿਵਾਰ ਵਾਲੇ ਪੁਲਸ ਸਟੇਸ਼ਨ ਪਹੁੰਚ ਗਏ, ਜਿਸ ਬਾਰੇ ਉਹਨਾਂ ਨੇ ਪੁਲਸ ਨੂੰ ਦੱਸਿਆ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਦੇ ਹੁਕਮਾਂ 'ਤੇ ਇਕ ਟੀਮ ਬਣਾਈ ਗਈ ਅਤੇ ਸੰਜੀਵ ਦੇ ਪਰਿਵਾਰ ਵਾਲੇ ਫਿਰੌਤੀ ਦੀ ਰਕਮ ਲੈ ਕੇ ਬਹਿਗੁਲ ਨਦੀ ਨੇੜੇ ਨਿਰਧਾਰਤ ਸਥਾਨ 'ਤੇ ਪਹੁੰਚ ਗਏ।
ਇਹ ਵੀ ਪੜ੍ਹੋ - ਸਕੂਲੀ ਬੱਚਿਆਂ ਲਈ Good News, ਨਵੰਬਰ ਮਹੀਨੇ 'ਚ ਇੰਨੇ ਦਿਨ ਬੰਦ ਰਹਿਣਗੇ ਸਕੂਲ
ਇਸ ਦੌਰਾਨ ਸੰਜੀਵ ਦੇ ਸਾਥੀ ਮੰਗੇਸ਼ ਕੁਮਾਰ ਅਤੇ ਗੁਰਸਿੰਘਣ ਸਿੰਘ ਫਿਰੌਤੀ ਦੀ ਰਕਮ ਵਸੂਲਣ ਲਈ ਪੁੱਜੇ ਤਾਂ ਪੁਲਸ ਨੇ ਉਨ੍ਹਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਨੇ ਪੁਲਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਸੰਜੀਵ ਦੇ ਦੋਸਤ ਹਨ ਅਤੇ ਉਸ ਨੇ ਹੀ ਉਸ ਦੇ ਅਗਵਾ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਸੰਜੀਵ ਫਿਰੌਤੀ ਦੇ ਪੈਸੇ ਨਾਲ ਆਪਣੀਆਂ ਲੋੜਾਂ ਪੂਰੀਆਂ ਕਰਨਾ ਚਾਹੁੰਦਾ ਸੀ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਇਸ ਮਾਮਲੇ 'ਚ ਮੰਗੇਸ਼ ਅਤੇ ਗੁਰੂਸਨ ਦੇ ਨਾਲ-ਨਾਲ ਸੰਜੀਵ ਨੂੰ ਵੀ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - ਸੁਹਾਗਰਾਤ ਮੌਕੇ ਲਾੜੀ ਨੇ ਕੀਤੀ ਅਜਿਹੀ ਮੰਗ ਕਿ ਵਿਗੜ ਗਈ ਲਾੜੇ ਦੀ ਹਾਲਤ, ਮਾਮਲਾ ਜਾਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8