ਹੁਣ Graduation ਕਰਨੀ ਹੋਰ ਸੌਖੀ, ਵਿਦਿਆਰਥੀਆਂ ਨੂੰ ਜਲਦ ਮਿਲੇਗੀ ਇਹ ਸਹੂਲਤ

Friday, Nov 29, 2024 - 11:56 AM (IST)

ਹੁਣ Graduation ਕਰਨੀ ਹੋਰ ਸੌਖੀ, ਵਿਦਿਆਰਥੀਆਂ ਨੂੰ ਜਲਦ ਮਿਲੇਗੀ ਇਹ ਸਹੂਲਤ

ਨਵੀਂ ਦਿੱਲੀ (ਭਾਸ਼ਾ)- ਵਿਦਿਆਰਥੀਆਂ ਲਈ ਵੱਡੀ ਰਾਹਤ ਭਰੀ ਖ਼ਬਰ ਹੈ, ਕਿਉਂਕਿ ਉਨ੍ਹਾਂ ਨੂੰ ਆਪਣੀ ਪੜ੍ਹਾਈ ਨੂੰ ਆਪਣੀ ਸਹੂਲਤ ਅਨੁਸਾਰ ਪੂਰਾ ਕਰਨ ਦਾ ਮੌਕਾ ਮਿਲ ਸਕੇਗਾ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਦੇ ਚੇਅਰਮੈਨ ਜਗਦੀਸ਼ ਕੁਮਾਰ ਅਨੁਸਾਰ ਉੱਚ ਵਿੱਦਿਅਕ ਸੰਸਥਾਨ ਜਲਦ ਹੀ ਅੰਡਰ-ਗ੍ਰੈਜੂਏਟ (ਯੂ.ਜੀ.) ਵਿਦਿਆਰਥੀਆਂ ਦੇ ਸਾਹਮਣੇ ਕੋਰਸਾਂ ਦੀ ਮਿਆਦ ਨੂੰ ਘਟਾਉਣ ਜਾਂ ਵਧਾਉਣ ਦਾ ਬਦਲ ਪੇਸ਼ ਕਰ ਸਕਣਗੇ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ. ਜੀ. ਸੀ.) ਨੇ ਇਸ ਹਫ਼ਤੇ ਇਕ ਮੀਟਿੰਗ ਵਿਚ ਉੱਚ ਵਿੱਦਿਅਕ ਸੰਸਥਾਨਾਂ ਦੇ ਲਈ ਤੇਜ਼ ਡਿਗਰੀ ਪ੍ਰੋਗਰਾਮ (ADP) ਅਤੇ ਵਿਸਤਾਰਥ ਡਿਗਰੀ ਪ੍ਰੋਗਰਾਮ (EDP) ਦੀ ਪੇਸ਼ਕਸ਼ ਕਰਨ ਲਈ ਮਾਪਦੰਡ ਸੰਚਾਲਣ ਪ੍ਰਕਿਰਿਆ (SOP) ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖਰੜਾ ਮਾਪਦੰਡਾਂ ਨੂੰ ਹੁਣ ਹਿੱਤਧਾਰਕਾਂ ਦੀ ਪ੍ਰਤੀਕਿਰਿਆ ਦੇ ਲਈ ਜਨਤਕ ਕੀਤਾ ਜਾਵੇਗਾ। ਕੁਮਾਰ ਨੇ ਕਿਹਾ ਕਿ ਡਿਗਰੀਆਂ ਵਿਚ ਕੋਰਸਾਂ ਦੀ ਮਿਆਦ ਘਟਾਉਣ ਜਾਂ ਵਧਾਉਣ ਦਾ ਜ਼ਿਕਰ ਹੋਵੇਗਾ ਅਤੇ ਇਨ੍ਹਾਂ ਡਿਗਰੀਆਂ ਨੂੰ ਅੱਗੇ ਦੀ ਪੜ੍ਹਾਈ ਜਾਂ ਨੌਕਰੀ ਲਈ ਨਿਰਧਾਰਤ ਮਿਆਦ ਦੀ ਡਿਗਰੀਆਂ ਦੇ ਬਰਾਬਰ ਮੰਨਿਆ ਜਾਵੇਗਾ। 

ADP ਦੇ ਅਧੀਨ ਕਿਵੇਂ ਹੋਵੇਗੀ ਗੈਰਜੂਏਸ਼ਨ

ADP ਦੇ ਅਧੀਨ ਵਿਦਿਆਰਥੀ ਪ੍ਰਤੀ ਸਮੈਸਟਰ ਐਡੀਸ਼ਨਲ ਕ੍ਰੇਡਿਟ ਹਾਸਲ ਕਰ ਕੇ ਤਿੰਨ ਜਾਂ ਚਾਰ ਸਾਲ ਲਈ ਗਰੈਜੂਏਸ਼ਨ ਕੋਰਸ ਨੂੰ ਢਾਈ ਅਤੇ ਤਿੰਨ ਜਾਂ ਸਾਢੇ ਤਿੰਨ ਸਾਲ 'ਚ ਪੂਰਾ ਕਰ ਸਕਦੇ ਹਨ। ਇਹ ਬਦਲ ਪਹਿਲੇ ਜਾਂ ਦੂਜੇ ਸਮੈਸਟਰ ਤੋਂ ਬਾਅਦ ਚੁਣਨ ਦਾ ਮੌਕਾ ਮਿਲੇਗਾ। ਸਿਰਫ਼ 10 ਫ਼ੀਸਦੀ ਵਿਦਿਆਰਥੀਆਂ ਨੂੰ ADP ਦੇ ਅਧੀਨ ਚੁਣਿਆ ਜਾਵੇਗਾ।

ਇਹ ਵੀ ਪੜ੍ਹੋ : ਸਾਈਬਰ ਅਪਰਾਧ ਰੋਕਣ ਲਈ ਸਰਕਾਰ ਨੇ ਬਲਾਕ ਕੀਤੇ 6.69 ਲੱਖ ਸਿਮ ਕਾਰਡ

EDP 'ਚ ਕਿਵੇਂ ਵਧੇਗਾ ਸਮਾਂ

ਜੋ ਵਿਦਿਆਰਥੀ ਆਪਣੀ ਡਿਗਰੀ ਵੱਧ ਸਮੇਂ 'ਚ ਪੂਰੀ ਕਰਨਾ ਚਾਹੁੰਦੇ ਹਨ, ਉਹ EDP ਦਾ ਵਿਕਲਪ ਚੁਣ ਸਕਦੇ ਹਨ। ਉਹ ਵੱਧ ਤੋਂ ਵੱਧ 2 ਸਮੈਸਟਰ ਤੱਕ ਇਸ ਨੂੰ ਵਧਾ ਸਕਦੇ ਹਨ। ਇਸ ਪ੍ਰੋਗਰਾਮ ਦੇ ਅਧੀਨ ਤਿੰਨ ਸਾਲ ਦੀ ਡਿਗਰੀ ਨੂੰ ਵੱਧ ਤੋਂ ਵੱਧ ਚਾਰ ਸਾਲ ਅਤੇ ਚਾਰ ਸਾਲ ਦੀ ਡਿਗਰੀ ਨੂੰ 5 ਸਾਲ 'ਚ ਪੂਰਾ ਕੀਤਾ ਜਾ ਸਕਦਾ ਹੈ।

ਇਸ ਕਾਰਨ ਲਿਆ ਗਿਆ ਇਹ ਫ਼ੈਸਲਾ

ਹਰ ਵਿਦਿਆਰਥੀ ਦੀ ਪੜ੍ਹਨ ਦੀ ਸਪੀਡ ਵੱਖ ਹੁੰਦੀ ਹੈ। ਕੁਝ ਵਿਦਿਆਰਥੀ ਜਲਦ ਪੜ੍ਹਾਈ ਪੂਰੀ ਕਰਨਾ ਚਾਹੁੰਦੇ ਹਨ ਤਾਂ ਕੁਝ ਨੂੰ ਥੋੜ੍ਹਾ ਜ਼ਿਆਦਾ ਸਮਾਂ ਲੱਗ ਸਕਦਾ ਹੈ। ਇਹ ਸਹੂਲਤ ਵਿਦਿਆਰਥੀਆਂ ਨੂੰ ਆਪਣੀ ਗਤੀ ਨਾਲ ਪੜ੍ਹਨ ਦੀ ਮਨਜ਼ੂਰੀ ਦਿੰਦੀ ਹੈ। ਇਹ ਸਹੂਲਤ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ 'ਚ ਵੀ ਸ਼ਾਮਲ ਹੋਣ ਦੀ ਮਨਜ਼ੂਰੀ ਦਿੰਦੀ ਹੈ। ਵਿਦਿਆਰਥੀ ਆਪਣੀ ਸਮਰੱਥਾ ਅਨੁਸਾਰ ਆਪਣੀ ਪੜ੍ਹਾਈ ਨੂੰ ਚੁਣ ਸਕਦੇ ਹਨ। ਇਸ ਲਈ ਕਾਲਜ ਇਕ ਕਮੇਟੀ ਬਣਾਉਣਗੇ, ਜੋ ਤੈਅ ਕਰੇਗੀ ਕਿ ਕਿਹੜਾ ਵਿਦਿਆਰਥੀ ਇਸ ਸਹੂਲਤ ਦਾ ਲਾਭ ਚੁੱਕ ਸਕਦੇ ਹਨ। ਡਿਗਰੀ 'ਚ ਇਹ ਲਿਖਿਆ ਹੋਵੇਗਾ ਕਿ ਵਿਦਿਆਰਥੀ ਨੇ ਡਿਗਰੀ ਨੂੰ ਘੱਟ ਜਾਂ ਵੱਧ ਸਮੇਂ 'ਚ ਪੂਰਾ ਕੀਤਾ ਹੈ। ਹਾਲਾਂਕਿ ਭਾਵੇਂ ਵਿਦਿਆਰਥੀ ਡਿਗਰੀ ਨੂੰ ਘੱਟ ਸਮੇਂ ਜਾਂ ਵੱਧ ਸਮੇਂ 'ਚ ਪੂਰਾ ਕਰੇ, ਸਾਰੀਆਂ ਡਿਗਰੀਆਂ ਬਰਾਬਰ ਮੰਨੀਆਂ ਜਾਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News