ਸਲਾਮ ਹੈ ਇਸ ਸ਼ਖਸ ਦੇ ਹੌਂਸਲੇ ਨੂੰ, ਹੱਥ ਨਹੀਂ ਤਾਂ ਪੈਰਾਂ ਨਾਲ ਦਿੱਤੀ ਪ੍ਰੀਖਿਆ
Saturday, Apr 23, 2016 - 10:55 AM (IST)

ਮੁਰਾਦਾਬਾਦ— ਕਹਿੰਦੇ ਨੇ ਜ਼ਿੰਦਗੀ ਚੱਲਣ ਦਾ ਨਾਂ ਹੈ, ਠੋਕਰਾਂ ਖਾ ਕੇ ਫਿਰ ਉੱਪਰ ਉੱਠ ਵਾਲਾ ਕਦੇ ਜ਼ਿੰਦਗੀ ''ਚ ਹਾਰ ਨਹੀਂ ਮੰਨਦਾ ਅਤੇ ਇਕ ਨਾ ਇਕ ਦਿਨ ਆਪਣੇ ਟੀਚੇ ਨੂੰ ਲੈ ਕੇ ਜ਼ਰੂਰ ਸਫਲ ਹੁੰਦਾ ਹੈ। ਜ਼ਿੰਦਾਦਿਲੀ ਨਾਲ ਹਰ ਕੰਮ ਨੂੰ ਕਰਨ ਦਾ ਹੌਂਸਲਾ ਰੱਖਣ ਅਤੇ ਔਖੇ ਤੋਂ ਔਖੇ ਕੰਮ ਨੂੰ ਅਭਿਆਸ ਰਾਹੀਂ ਕਰਨਾ ਹੀ ਅਸਲ ''ਚ ਮੰਜ਼ਲ ਵੱਲ ਵਧਣਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹੌਂਸਲੇ ਬੁਲੰਦ ਹੋਣ ਤਾਂ ਮੰਜ਼ਲ ਵੀ ਉਨ੍ਹਾਂ ਨੂੰ ਹੀ ਮਿਲਦੀ ਹੈ। ਕੁਝ ਲੋਕ ਅਜਿਹੇ ਹੁੰਦੇ ਹਨ, ਜੋ ਆਪਣੇ ਹੌਂਸਲਿਆਂ ਨਾਲ ਦੂਜਿਆਂ ਲਈ ਮਿਸਾਲ ਬਣ ਜਾਂਦੇ ਹਨ।
ਕੁਝ ਅਜਿਹਾ ਹੀ ਕਰ ਦਿਖਾਇਆ, ਇਸ ਸ਼ਖਸ ''ਚ। ਜਿਸ ਨੇ ਬੀ. ਐੱਡ. ਦੀ ਪ੍ਰਵੇਸ਼ ਪ੍ਰੀਖਿਆ ਹੱਥਾਂ ਨਾਲ ਨਹੀਂ ਸਗੋਂ ਪੈਰਾਂ ਨਾਲ ਦਿੱਤੀ। ਬਿਜਨੌਰ ਵਾਸੀ ਪ੍ਰੀਤਮ ਸਿੰਘ ਨਾਂ ਦੇ ਇਸ ਸ਼ਖਸ ਦੇ ਜਨਮ ਤੋਂ ਹੀ ਦੋਵੇਂ ਹੱਥ ਵਿਕਸਿਤ ਨਹੀਂ ਹੋ ਸਕੇ। ਸਿਆਣੇ ਹੋਣ ''ਤੇ ਪ੍ਰੀਤਮ ਨੇ ਜਦੋਂ ਆਪਣੀ ਉਮਰ ਦੇ ਬੱਚਿਆਂ ਨੂੰ ਸਕੂਲ ਜਾਂਦੇ ਦੇਖਦਾ ਤਾਂ ਪਿਤਾ ਤੋਂ ਸਕੂਲ ਜਾਣ ਦੀ ਜਿੱਦ ਕੀਤੀ।
ਪਿਤਾ ਨੇ ਪ੍ਰੀਤਮ ਨੂੰ ਸਕੂਲ ਭੇਜਿਆ ਪਰ ਲਿਖਾਈ ਦੇ ਬਿਨਾਂ ਪੜ੍ਹਾਈ ਦਾ ਮਹੱਤਵ ਨਾ ਹੋਣ ਕਾਰਨ ਪਿਤਾ ਨੇ ਪ੍ਰੀਤਮ ਨੂੰ ਪੈਰਾਂ ਨਾਲ ਲਿਖਣਾ ਸਿਖਾਇਆ। ਇਸ ਕੰਮ ਲਈ ਪਿਤਾ ਉਸ ਨੂੰ ਪੈਰਾਂ ਵਿਚ ਪੈਂਸਿਲ ਫਸਾ ਕੇ ਲਿਖਣ ਦਾ ਅਭਿਆਸ ਕਰਾਉਂਦੇ। ਹੌਲੀ-ਹੌਲੀ ਪ੍ਰੀਤਮ ਨੇ ਪੈਰਾਂ ਨਾਲ ਲਿਖਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸ ਦਾ ਰਾਹ ਆਸਾਨ ਹੁੰਦਾ ਗਿਆ, ਪ੍ਰੀਤਮ ਨੂੰ ਜਿਵੇਂ ਜਿਊਣ ਦਾ ਮਕਸਦ ਮਿਲ ਗਿਆ। ਬਸ ਫਿਰ ਕੀ ਸੀ ਪ੍ਰੀਤਮ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਇਸ ਤਰ੍ਹਾਂ ਹਾਈ ਸਕੂਲ, ਬੋਰਡ ਦੀ ਪ੍ਰੀਖਿਆ ਅਤੇ ਬੀ. ਏ. ਦੀ ਪੜ੍ਹਾਈ ਕੀਤੀ ਅਤੇ ਫਿਰ ਐਮ. ਏ.।
ਬੀ. ਐੱਡ. ਪ੍ਰਵੇਸ਼ ''ਚ ਓ. ਐਮ. ਆਰ. ਸ਼ੀਟ ''ਤੇ ਉੱਤਰ ਦੇ ਗੋਲਿਆਂ ਨੂੰ ਬਹੁਤ ਹੀ ਸਟੀਕਤਾ ਨਾਲ ਭਰ ਰਹੇ ਸਨ। ਕਿਤੋਂ ਵੀ ਨਹੀਂ ਲੱਗ ਰਿਹਾ ਸੀ ਕਿ ਜੋ ਕੁਝ ਲਿਖਿਆ ਹੈ, ਉਹ ਹੱਥਾਂ ਨਾਲ ਨਹੀਂ ਪੈਰਾਂ ਨਾਲ ਲਿਖਿਆ ਗਿਆ ਹੈ। ਪ੍ਰੀਤਮ ਦਾ ਸੁਪਨਾ ਹੈ ਕਿ ਉਹ ਅਧਿਆਪਕ ਬਣਨ। ਇਸ ਲਈ ਬੀ. ਐੱਡ. ਦੀ ਪ੍ਰਵੇਸ਼ ਪ੍ਰੀਖਿਆ ਦਿੱਤੀ। ਪ੍ਰੀਤਮ ਦਾ ਕਹਿਣਾ ਹੈ ਕਿ ਉਸ ਨੂੰ ਉਮੀਦ ਹੈ ਇਕ ਬੀ. ਐੱਡ. ਕਰਨ ਤੋਂ ਬਾਅਦ ਉਸ ਦੇ ਅਧਿਆਪਕ ਬਣਨ ਦਾ ਸੁਪਨਾ ਜ਼ਰੂਰ ਪੂਰਾ ਹੋਵੇਗਾ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
