JNU ਕੰਪਲੈਕਸ ''ਚ ਵਿਦਿਆਰਥਣ ਦੇ ਸੈਕਸ ਸ਼ੋਸ਼ਣ ਲਈ ਵਿਦਿਆਰਥੀ ਗ੍ਰਿਫਤਾਰ

02/07/2020 1:36:00 AM

ਨਵੀਂ ਦਿੱਲੀ — ਦਿੱਲੀ ਪੁਲਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਕੰਪਲੈਕਸ ਵਿਚ ਇਕ ਵਿਦਿਆਰਥਣ ਦੇ ਸੈਕਸ ਸ਼ੋਸ਼ਣ ਲਈ ਇਕ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਬੀ. ਵੀ. ਪੀ.) ਦੇ ਸਾਬਕਾ ਮੈਂਬਰ ਰਾਘਵਿੰਦਰ ਮਿਸ਼ਰਾ ਵਜੋਂ ਹੋਈ ਹੈ। ਮਿਸ਼ਰਾ ਨੇ ਆਜ਼ਾਦ ਉਮੀਦਵਾਰ ਵਜੋਂ ਪਿਛਲੀਆਂ ਏ. ਬੀ. ਵੀ. ਪੀ. ਦੀਆਂ ੋਚੋਣਾਂ ਲੜੀਆਂ ਸਨ। ਲੜਕੀ ਨੇ ਪੁਲਸ ਨੂੰ ਦੱਸਿਆ ਕਿ ਮਿਸ਼ਰਾ ਨੇ ਉਸ ਨੂੰ ਹੋਸਟਲ ਦੇ ਕਮਰੇ ਵਿਚ ਬੁਲਾ ਕੇ ਉਸ ਦਾ ਸੈਕਸ ਸ਼ੋਸ਼ਣ ਕੀਤਾ। ਜਦੋਂ ਉਸ ਨੇ ਰੌਲਾ ਪਾਇਆ ਤਾਂ ਹੋਸਟਲ ਦੇ ਚੌਕੀਦਾਰਾਂ ਨੇ ਉਸ ਨੂੰ ਫੜ ਲਿਆ। ਉਸ ਨੇ ਵਸੰਤਕੁੰਜ ਥਾਣੇ ਵਿਚ ਉਸ ਵਿਰੁੱਧ ਮਾਮਲਾ ਦਰਜ ਕੀਤਾ।


Inder Prajapati

Content Editor

Related News