ਬਾਸਕਟਬਾਲ ਰਿੰਗ ਡਿੱਗਣ ਕਾਰਨ B.Tech ਵਿਦਿਆਰਥੀ ਦੀ ਮੌਤ, ਪੁਸ਼-ਅੱਪ ਕਰਦੇ ਸਮੇਂ ਵਾਪਰਿਆ ਹਾਦਸਾ

Monday, Apr 06, 2026 - 12:22 PM (IST)

ਬਾਸਕਟਬਾਲ ਰਿੰਗ ਡਿੱਗਣ ਕਾਰਨ B.Tech ਵਿਦਿਆਰਥੀ ਦੀ ਮੌਤ, ਪੁਸ਼-ਅੱਪ ਕਰਦੇ ਸਮੇਂ ਵਾਪਰਿਆ ਹਾਦਸਾ

ਪੁਣੇ- ਮਹਾਰਾਸ਼ਟਰ 'ਚ ਪੁਣੇ ਦੇ ਤਲੇਗਾਂਵ ਸਥਿਤ ਇੰਦੋਰੀ ਇਲਾਕੇ ਤੋਂ ਇਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਟੋਲਾਨੀ ਇੰਸਟੀਚਿਊਟ ਦੇ ਇਕ ਵਿਦਿਆਰਥੀ ਦੀ ਬਾਸਕਟਬਾਲ ਰਿੰਗ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਸ਼ਾਲ ਵਰਮਾ ਵਜੋਂ ਹੋਈ ਹੈ, ਜੋ ਕਿ ਉੱਤਰ ਪ੍ਰਦੇਸ਼ ਦੇ ਅਯੁੱਧਿਆ ਦਾ ਰਹਿਣ ਵਾਲਾ ਸੀ ਅਤੇ ਸੰਸਥਾ 'ਚ B.Tech ਦੇ ਦੂਜੇ ਸਾਲ ਦੀ ਪੜ੍ਹਾਈ ਕਰ ਰਿਹਾ ਸੀ।

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵਿਸ਼ਾਲ ਵਰਮਾ ਬਾਸਕਟਬਾਲ ਕੋਰਟ ਕੋਲੋਂ ਗੁਜ਼ਰ ਰਿਹਾ ਸੀ। ਇਸ ਦੌਰਾਨ ਉਸ ਨੇ ਬਾਸਕਟਬਾਲ ਰਿੰਗ 'ਤੇ ਪੁਸ਼-ਅੱਪ (Push-ups) ਕਰਨ ਦੀ ਕੋਸ਼ਿਸ਼ ਕੀਤੀ, ਪਰ ਅਚਾਨਕ ਲੋਹੇ ਦੀ ਭਾਰੀ ਰਿੰਗ ਟੁੱਟ ਕੇ ਉਸ ਦੇ ਸਿਰ 'ਤੇ ਜਾ ਡਿੱਗੀ। ਰਿੰਗ ਸਿਰ 'ਤੇ ਲੱਗਣ ਕਾਰਨ ਵਿਸ਼ਾਲ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਅਤੇ ਜ਼ਿਆਦਾ ਖ਼ੂਨ ਵਹਿਣ ਕਾਰਨ ਉਹ ਮੌਕੇ 'ਤੇ ਹੀ ਬੇਹੋਸ਼ ਹੋ ਗਿਆ।

ਸੰਸਥਾ ਦੇ ਹੋਰ ਵਿਦਿਆਰਥੀਆਂ ਨੇ ਦੋਸ਼ ਲਾਇਆ ਹੈ ਕਿ ਵਿਸ਼ਾਲ ਨੂੰ ਹਸਪਤਾਲ ਪਹੁੰਚਾਉਣ 'ਚ ਕੁਝ ਮਿੰਟਾਂ ਦੀ ਦੇਰੀ ਹੋਈ। ਬਾਅਦ 'ਚ ਉਸ ਨੂੰ ਤਲੇਗਾਂਵ ਦੇ ਇੱਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਿਸ਼ਾਲ ਦੇ ਮਾਪਿਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਉਹ ਪੁਣੇ ਲਈ ਰਵਾਨਾ ਹੋ ਗਏ ਹਨ।

ਇਸ ਘਟਨਾ ਤੋਂ ਬਾਅਦ ਟੋਲਾਨੀ ਇੰਸਟੀਚਿਊਟ ਦੇ ਵਿਦਿਆਰਥੀਆਂ 'ਚ ਭਾਰੀ ਗੁੱਸਾ ਦੇਖਿਆ ਜਾ ਰਿਹਾ ਹੈ ਅਤੇ ਕੈਂਪਸ 'ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਮੌਕੇ 'ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।ਡੀਸੀਪੀ (DCP) ਸ਼ਵੇਤਾ ਖੇਡਕਰ ਨੇ ਦੱਸਿਆ ਕਿ ਪੁਲਸ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਮਾਮਲੇ 'ਚ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਦੇ ਸੀਨੀਅਰ ਅਧਿਕਾਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News