ਹਰਿਆਣਾ ਚੋਣ ਜਿੱਤ ਮਗਰੋਂ ਵਿਨੇਸ਼ ਫੋਗਾਟ ਨੇ ਦਿੱਤਾ ਪਹਿਲਾ ਬਿਆਨ

Tuesday, Oct 08, 2024 - 05:08 PM (IST)

ਜੁਲਾਨਾ- ਪਹਿਲਵਾਨੀ ਤੋਂ ਸਿਆਸਤ ਵਿਚ ਆਈ ਵਿਨੇਸ਼ ਫੋਗਾਟ ਨੇ ਜੁਲਾਨਾ ਸੀਟ ਜਿੱਤ ਲਈ ਹੈ। ਉਨ੍ਹਾਂ ਨੇ 6015 ਵੋਟਾਂ ਨਾਲ ਜਿੱਤ ਹਾਸਲ ਕੀਤੀ। ਵਿਨੇਸ਼ ਨੇ ਭਾਜਪਾ ਉਮੀਦਵਾਰ ਯੋਗੇਸ਼ ਕੁਮਾਰ ਨੂੰ ਹਰਾਇਆ। ਆਪਣੀ ਜਿੱਤ ਤੋਂ ਬਾਅਦ ਵਿਨੇਸ਼ ਨੇ ਕਿਹਾ ਹੈ ਕਿ ਉਨ੍ਹਾਂ ਦੀ ਜਿੱਤ ਹਰ ਉਸ ਸੰਘਰਸ਼ਸ਼ੀਲ ਕੁੜੀ ਦੀ ਜਿੱਤ ਹੈ, ਜਿਸ ਨੇ ਲੜਨ ਅਤੇ ਸੰਘਰਸ਼ ਕਰਨ ਦਾ ਰਾਹ ਚੁਣਿਆ ਹੈ ਅਤੇ ਸੱਚਾਈ 'ਤੇ ਤੁਰਨ ਦਾ ਸੰਕਲਪ ਲਿਆ ਹੈ। ਪਹਿਲਵਾਨ ਵਿਨੇਸ਼ ਫੋਗਾਟ ਹਰਿਆਣਾ ਵਿਧਾਨ ਸਭਾ ਚੋਣਾਂ ਦਰਮਿਆਨ ਕਾਂਗਰਸ ਵਿਚ ਸ਼ਾਮਲ ਹੋਈ ਸੀ ਅਤੇ ਪਾਰਟੀ ਨੇ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰ ਬਣਾਇਆ। 

ਇਹ ਵੀ ਪੜ੍ਹੋ- ਹਰਿਆਣਾ ਚੋਣ ਨਤੀਜੇ: ਨਾਇਬ ਸਿੰਘ ਸੈਣੀ ਨੇ ਲਾਈ ਜਿੱਤ ਦੀ 'ਹੈਟ੍ਰਿਕ'

ਕਾਂਗਰਸ ਨੇਤਾ ਵਿਨੇਸ਼ ਫੋਗਾਟ ਨੇ ਆਪਣੀ ਜਿੱਤ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਹਰ ਉਸ ਕੁੜੀ, ਹਰ ਮਹਿਲਾ ਦੀ ਲੜਾਈ ਹੈ, ਜੋ ਲੜਨ ਦਾ ਰਾਹ ਚੁਣਦੀ ਹੈ। ਇਹ ਹਰ ਸੰਘਰਸ਼ ਦੀ ਸੱਚਾਈ ਦੀ ਜਿੱਤ ਹੈ। ਇਸ ਦੇਸ਼ ਨੇ ਮੈਨੂੰ ਜੋ ਪਿਆਰ ਅਤੇ ਭਰੋਸਾ ਦਿੱਤਾ ਹੈ, ਉਸ ਨੂੰ ਮੈਂ ਬਣਾ ਕੇ ਰੱਖਾਂਗੀ। ਦੱਸ ਦੇਈਏ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 49 ਸੀਟਾਂ 'ਤੇ ਲੀਡ ਬਣਾਈ ਹੈ। ਕਾਂਗਰਸ 35 ਸੀਟਾਂ 'ਤੇ ਅੱਗੇ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਆਪਣੀ ਸੀਟ 'ਤੇ ਜਿੱਤ ਹਾਸਲ ਕਰ ਲਈ ਹੈ। ਉੱਥੇ ਹੀ ਇਨੈਲੋ ਦੇ ਨੇਤਾ ਅਭੈ ਸਿੰਘ ਚੌਟਾਲਾ ਹਾਰ ਗਏ ਹਨ।

ਇਹ ਵੀ ਪੜ੍ਹੋ- ਓਲੰਪਿਕ ਵਿਚ ਝੰਡੇ ਗੱਡਣ ਵਾਲੀ ਵਿਨੇਸ਼ ਫੋਗਾਟ ਦੀ ਹਰਿਆਣਾ ਚੋਣਾਂ 'ਚ ਵੱਡੀ ਜਿੱਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Tanu

Content Editor

Related News