ਦਿੱਲੀ-NCR 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਉੱਤਰ ਭਾਰਤ ਦੇ ਕਈ ਸ਼ਹਿਰਾਂ 'ਚ ਹਿੱਲੀ ਧਰਤੀ
Sunday, Oct 15, 2023 - 05:11 PM (IST)
ਨਵੀਂ ਦਿੱਲੀ- ਦਿੱਲੀ-ਐੱਨ.ਸੀ.ਆਰ. 'ਚ ਐਤਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਦਿੱਲੀ ਦੇ ਨਾਲ ਹੀ ਨੋਇਡਾ ਅਤੇ ਗਾਜ਼ੀਆਬਾਦ 'ਚ ਐਤਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਓਧਰ, ਹਰਿਆਣਾ ਦੇ ਕਈ ਹਿੱਸਿਆਂ 'ਚ ਭੂਚਾਲ ਦੇ ਝਟਕੇ ਲੱਗੇ। ਇਸਤੋਂ ਪਹਿਲਾਂ 3 ਅਕਤੂਬਰ ਨੂੰ ਰਾਜਧਾਨੀ ਦਿੱਲੀ ਅਤੇ ਐੱਨ.ਸੀ.ਆਰ. 'ਚ ਭੂਚਾਲ ਦੇ ਝਟਕੇ ਲੱਗੇ ਸਨ। ਭੂਚਾਲ ਦੇ ਝਟਕਿਾਂ ਕਾਰਨ ਘਬਰਾਏ ਲੋਕ ਆਪਣੇ ਘਰਾਂ 'ਚ ਬਾਹਰ ਨਿਕਲ ਕੇ ਸੜਕਾਂ 'ਤੇ ਆ ਗਏ। ਹਾਲਾਂਕਿ ਭੂਚਾਲ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਇਹ ਵੀ ਪੜ੍ਹੋ- 1984 ਸਿੱਖ ਕਤਲੇਆਮ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ
Earthquake of Magnitude:3.1, Occurred on 15-10-2023, 16:08:16 IST, Lat: 28.41 & Long: 77.41, Depth: 10 Km ,Location: 9km E of Faridabad, Haryana, India for more information Download the BhooKamp App https://t.co/bTcjyWm0IA @KirenRijiju @Dr_Mishra1966 @moesgoi @Ravi_MoES pic.twitter.com/gG5B4j3oBs
— National Center for Seismology (@NCS_Earthquake) October 15, 2023
ਇਹ ਵੀ ਪੜ੍ਹੋ- ਦਿੱਲੀ ’ਚ ਫਿਰ ਕੰਝਾਵਾਲਾ ਵਰਗਾ ਕਾਂਡ, ਡਰਾਈਵਰ ਨੂੰ ਕਾਰ ਹੇਠਾਂ ਕਈ ਕਿ.ਮੀ. ਤੱਕ ਘੜੀਸਦੇ ਲੈ ਗਏ ਲੁਟੇਰੇ
ਨੈਸ਼ਨਲ ਸੈਂਟਰ ਫਾਰ ਸਿਸਮੋਲਾਜੀ ਦੇ ਮੁਤਾਬਕ, ਦਿੱਲੀ ਐੱਨ.ਸੀ.ਆਰ. 'ਚ ਆਏ ਭੂਚਾਲ ਦੀ ਤੀਬਰਤਾ 3.1 ਸੀ। ਭੂਚਾਲ ਦੇ ਝਟਕੇ ਕਰੀਬ 4 ਵਜ ਕੇ 8 ਮਿੰਟ 'ਤੇ ਮਹਿਸੂਸ ਕੀਤੇ ਗਏ ਸਨ। ਭੂਚਾਲ ਦਾ ਕੇਂਦਰ ਹਰਿਆਣਾ ਦਾ ਫਰੀਦਾਬਾਦ ਦੱਸਿਆ ਜਾ ਰਿਹਾ ਹੈ। ਐਤਵਾਰ ਨੂੰ ਛੁੱਟੀ ਹੋਣ ਕਾਰਨ ਲੋਕ ਆਪਣੇ ਘਰਾਂ 'ਚ ਹੀ ਸਨ ਪਰ ਜਿਵੇਂ ਹੀ ਧਰਤੀ ਹਿੱਲੀ, ਲੋਕ ਬਾਹਰ ਦੌੜੇ। ਭੂਚਾਲ ਦੇ ਝਟਕੇ ਫਰੀਦਾਬਾਦ, ਗਾਜ਼ੀਆਬਾਦ, ਨੋਇਡਾ, ਗ੍ਰੇਟਰ ਨੋਇਡਾ ਅਤੇ ਗੁਰੂਗ੍ਰਾਮ 'ਚ ਵੀ ਮਹਿਸੂਸ ਕੀਤੇ ਗਏ।
ਇਹ ਵੀ ਪੜ੍ਹੋ- 89 ਸਾਲਾ ਬਜ਼ੁਰਗ ਨੂੰ ਨਹੀਂ ਮਿਲੀ 82 ਸਾਲਾ ਪਤਨੀ ਤੋਂ ਤਲਾਕ ਦੀ ਇਜਾਜ਼ਤ, ਸੁਪਰੀਮ ਕੋਰਟ ਨੇ ਦੱਸੀ ਇਹ ਵਜ੍ਹਾ