ਜੰਮੂ-ਕਸ਼ਮੀਰ ''ਚ ਹੜਤਾਲ ਬੀਤੇ ਦਿਨਾਂ ਦੀ ਗੱਲ ਹੋਈ: ਉਪ ਰਾਜਪਾਲ ਮਨੋਜ ਸਿਨਹਾ

07/14/2023 6:48:31 PM

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਪਹਿਲਾਂ ਅੱਤਵਾਦਆਂ ਦਾ ਅੱਡਾ ਹੁੰਦਾ ਸੀ ਪਰ ਹੁਣ ਇਹ ਸੈਰ-ਸਪਾਟੇ ਅਤੇ ਵਿਕਾਸ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਹੜਤਾਲ ਬੀਤੇ ਦਿਨਾਂ ਦੀ ਗੱਲ ਹੋ ਗਈ ਹੈ ਅਤੇ ਹਰ ਦਿਨ ਆਮ ਹੁੰਦਾ ਹੈ।

ਸਿਨਹਾ ਨੇ ਇਥੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੰਮੂ-ਕਸ਼ਮੀਰ ਪਹਿਲਾਂ ਅੱਤਵਾਦੀਆਂ ਦਾ ਅੱਡਾ ਹੁੰਦਾ ਸੀ ਪਰ ਹੁਣ ਸੈਰ-ਸਪਾਟੇ ਅਤੇ ਵਿਕਾਸ ਗਤੀਵਿਧੀਆਂ ਦਾ ਕੇਂਦਰ ਹੈ। ਸਕੂਲ ਅਤੇ ਕਾਲਜ ਪਹਿਲਾਂ ਗੁਆਂਢੀ ਦੇਸ਼ ਦੀ ਅਪੀਲ 'ਤੇ ਆਯੋਜਿਤ ਹੜਤਾਲ ਕਾਰਨ ਬੰਦ ਰਹਿੰਦੇ ਸਨ ਅਤੇ ਵਿਦਿਆਰਥੀਾਂ ਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਦਾ ਸੀ ਪਰ ਹੁਣ ਉਹ ਬੀਤੇ ਦਿਨਾਂ ਦੀ ਗੱਲ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਕਸ਼ਮੀਰ ਸਾਲ ਦੇ ਕਰੀਬ 6 ਮਹੀਨੇ ਬੰਦ ਰਹਿਦਾ ਸੀ ਅਤੇ 'ਹੜਤਾਲ ਕਲੰਡਰ' ਜਾਰੀ ਕੀਤਾ ਜਾਂਦਾ ਸੀ ਪਰ ਹੁਣ ਇਹ ਸਭ ਬੀਤਾ ਚੁੱਕਾ ਹੈ ਅਤੇ ਪੂਰਾ ਸਾਲ ਜਨਜੀਵਨ ਆਮ ਰਹਿੰਦਾ ਹੈ।

ਸਿਨਹਾ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਪਹਿਲਾਂ ਸਾਲ ਦੇ 150 ਦਿਨ ਹੜਤਾਲ ਹੁੰਦੀ ਸੀ। ਹਰ ਸਾਲ ਇਕ ਜਨਵਰੀ ਨੂੰ ਹੜਤਾਲ ਦਾ ਕਲੰਡਰ ਜਾਰੀ ਕੀਤਾ ਜਾਂਦਾ ਸੀ ਪਰ ਹੁਣ ਪੂਰੇ 365 ਦਿਨ ਜ਼ਿੰਦਗੀ ਆਮ ਹੁੰਦੀ ਹੈ। ਅਸੀਂ ਕੋਸ਼ਿਸ਼ ਕੀਤੀ ਅਤੇ ਇਥੇ ਕਾਰੋਬਾਰ, ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ 'ਚ ਆਮ ਕੰਮਕਾਜ ਸੁਚਾਰੂ ਰੱਖਣ 'ਚ ਸਫਲ ਰਹੇ। 

ਉਪ ਰਾਜਪਾਲ ਨੇ ਕਿਹਾ ਕਿ ਨੌਜਵਾਨ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਦੇਸ਼ ਦੇ ਭਵਿੱਖ ਹਨ ਅਤੇ ਉਨ੍ਹਾਂ ਨੂੰ ਚੰਗੇ ਮਾਹੌਲ 'ਚ ਸਿੱਖਿਆ ਮਿਲਣੀ ਚਾਹੀਦਾ ਹੈ ਤਾਂ ਜੋ ਉਹ ਭਵਿੱਖ 'ਚ ਦੇਸ਼ ਦੀ ਅਗਵਾਈ ਕਰ ਸਕਣ।


Rakesh

Content Editor

Related News