ਡਾਕਿਊਮੈਂਟਰੀ ਰੂਪ ''ਚ ਸਾਹਮਣੇ ਆਵੇਗੀ ਲੋਕ ਸਭਾ ਚੋਣ 2019 ਦੀ ਕਹਾਣੀ

05/21/2019 11:02:17 PM

ਨਵੀਂ ਦਿੱਲੀ— ਲੋਕ ਸਭਾ ਚੋਣ 2019 ਦੇ ਸੱਤਵੇਂ ਪੜਾਅ ਦੌਰਾਨ ਹੋਏ ਨਾਟਕੀ ਘਟਨਾਕ੍ਰਮ ਅਤੇ ਉਸ ਦੌਰਾਨ ਸਾਹਮਣੇ ਆਈਆਂ ਚੁਣੌਤੀਆਂ ਨੂੰ ਇਕ ਨਵੇਂ ਦਸਤਾਵੇਜ 'ਚ ਸ਼ਾਮਲ ਕੀਤਾ ਗਿਆ ਹੈ। ਇਸ 'ਚ ਚੋਣ ਕਮਿਸ਼ਨ ਦੇ ਚੋਟੀ ਦੇ ਪੱਧਰ ਤੋਂ ਲੈ ਕੇ ਬੂਥ ਪੱਧਰ ਦੇ ਅਧਿਕਾਰੀਆਂ ਤੇ ਚੋਟੀ ਦੇ ਨੇਤਾਵਾਂ ਨੂੰ ਲੈ ਕੇ ਜ਼ਮੀਨੀ ਪੱਧਰ ਦੇ ਪਾਰਟੀ ਵਰਕਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। 2019 ਲੋਕ ਸਭਾ ਚੋਣ 'ਚ ਦੇਸ਼ਭਰ 'ਚ 8049 ਉਮੀਦਵਾਰ ਮੈਦਾਨ 'ਚ ਸਨ।

ਨੈਸ਼ਨਲ ਜਿਓਗ੍ਰਾਫੀ ਨੇ ਪਿਛਲੇ ਕੁਝ ਮਹੀਨੇ ਦੌਰਾਨ ਇਕ ਫਿਲਮ ਸ਼ੂਟ ਕੀਤੀ ਹੈ। ਇਸ 'ਚ ਚੋਣ ਪ੍ਰਚਾਰ ਦੌਰਾਨ ਹੋਏ ਘਟਨਾਕ੍ਰਮ ਤੇ ਪਾਰਟੀ ਦੇ 'ਵਾਰ ਰੂਮ' ਹੋਏ  ਅਹਿਮ ਘਟਨਾਕ੍ਰਮ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ 'ਚ ਚੋਣ ਦੌਰਾਨ ਸੋਸ਼ਲ ਮੀਡੀਆ ਦੀ ਭੂਮਿਕਾ 'ਤੇ ਵੀ ਚਾਨਣਾ ਪਾਇਆ ਗਿਆ ਹੈ। ਨੈਟਵਰਕ ਦੇ ਇਕ ਬੁਲਾਰਾ ਨੇ ਕਿਹਾ, ''ਮਲਟੀਕ੍ਰੂ ਪ੍ਰੋਡਕਸ਼ਨ ਨੇ ਦੇਸ਼ਭਰ 'ਚ 37 ਥਾਵਾਂ 'ਤੇ ਸ਼ੁਟਿੰਗ ਕੀਤੀ ਜ ਕਿ ਵਿਸ਼ਵ 'ਚ ਸਭ ਤੋਂ ਵੱਡੀ ਲੋਕ ਤਾਂਤਰਿਕ ਕਵਾਇਦ ਦੀ ਕਹਾਣੀ ਕਹੇਗੀ।'' ਅਧਿਕਾਰੀ ਨੇ ਦੱਸਿਆ ਕਿ ਫਿਲਮ 'ਚ ਜਿਨ੍ਹਾਂ ਸ਼ਹਿਰਾਂ ਦੀ ਸ਼ੂਟਿੰਗ ਕੀਤੀ ਗਈ ਉਨ੍ਹਾਂ 'ਚ ਵਾਰਾਣਸੀ, ਅਮੇਠੀ, ਨਾਗਪੁਰ, ਸਲੇਮ ਤੇ ਬਿਸ਼ਿੰਗ ਸ਼ਾਮਲ ਹੈ।


Inder Prajapati

Content Editor

Related News