ਉੱਤਰਾਖੰਡ ਦੇ ਮਦਰੱਸੇ ''ਚ ਪੜ੍ਹਾਈ ਜਾਵੇਗੀ ਸ਼੍ਰੀ ਰਾਮ ਦੀ ਕਥਾ
Friday, Jan 26, 2024 - 04:20 AM (IST)
ਦੇਹਰਾਦੂਨ, (ਭਾਸ਼ਾ) — ਉਤਰਾਖੰਡ ਵਕਫ ਬੋਰਡ ਦੇ ਅਧੀਨ ਚਲਾਏ ਜਾਣ ਵਾਲੇ ਮਦਰੱਸਿਆਂ ਦੇ ਨਵੇਂ ਪਾਠਕ੍ਰਮ 'ਚ ਭਗਵਾਨ ਸ਼੍ਰੀ ਰਾਮ ਦੀ ਕਥਾ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਵਕਫ਼ ਬੋਰਡ ਦੇ ਚੇਅਰਮੈਨ ਸ਼ਾਦਾਬ ਸ਼ਮਸ ਨੇ ਵੀਰਵਾਰ ਨੂੰ ਕਿਹਾ ਕਿ ਇਸ ਸਾਲ ਮਾਰਚ 'ਚ ਸ਼ੁਰੂ ਹੋਣ ਵਾਲੇ ਸੈਸ਼ਨ 'ਚ ਨਵਾਂ ਪਾਠਕ੍ਰਮ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਇਕ ਮਿਸਾਲੀ ਪਾਤਰ ਹਨ, ਜਿਨ੍ਹਾਂ ਬਾਰੇ ਸਾਰਿਆਂ ਨੂੰ ਜਾਨਣਾ ਚਾਹੀਦਾ ਹੈ ਅਤੇ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ - 2024 'ਚ ਪਹਿਲਾਂ ਨਾਲੋਂ ਵੱਡੇ ਬਹੁਮਤ ਨਾਲ ਮੁੜ ਬਣੇਗੀ ਮੋਦੀ ਸਰਕਾਰ: CM ਯੋਗੀ
ਸ਼ਮਸ ਨੇ ਕਿਹਾ, "ਪਿਤਾ ਨੂੰ ਆਪਣਾ ਵਾਅਦਾ ਪੂਰਾ ਕਰਨ ਵਿੱਚ ਮਦਦ ਕਰਨ ਲਈ, ਸ਼੍ਰੀ ਰਾਮ ਸਿੰਘਾਸਣ ਛੱਡ ਕੇ ਜੰਗਲ ਵਿੱਚ ਚਲੇ ਗਏ। ਸ਼੍ਰੀ ਰਾਮ ਵਰਗਾ ਪੁੱਤਰ ਕੌਣ ਨਹੀਂ ਚਾਹੇਗਾ?'' ਉਨ੍ਹਾਂ ਕਿਹਾ ਕਿ ਮਦਰੱਸੇ ਦੇ ਵਿਦਿਆਰਥੀਆਂ ਨੂੰ ਪੈਗੰਬਰ ਮੁਹੰਮਦ ਦੇ ਨਾਲ ਸ਼੍ਰੀ ਰਾਮ ਦੇ ਜੀਵਨ ਬਾਰੇ ਪੜ੍ਹਾਇਆ ਜਾਵੇਗਾ। ਵਕਫ਼ ਬੋਰਡ ਅਧੀਨ ਸੂਬੇ ਭਰ ਵਿੱਚ 117 ਮਦਰੱਸੇ ਚਲਾਏ ਜਾ ਰਹੇ ਹਨ।
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।