ਕਿਸ਼ਤਾਂ 'ਚ ਪੈਸੇ ਜਮ੍ਹਾ ਕਰ ਕੇ ਗਹਿਣੇ ਖਰੀਦਣ 'ਤੇ ਲੱਗੀ ਰੋਕ
Monday, Feb 25, 2019 - 12:20 AM (IST)

ਪਟਨਾ/ਸੋਨੀਪਤ- ਸਰਕਾਰ ਨੇ ਪੂਰੇ ਦੇਸ਼ ਵਿਚ ਜਿਊਲਰਜ਼ 'ਤੇ ਕਿਸ਼ਤਾਂ 'ਚ ਡਿਪਾਜ਼ਿਟ ਲੈਣ 'ਤੇ ਰੋਕ ਲਾ ਦਿੱਤੀ ਹੈ। ਹੁਣ ਜਿਊਲਰਜ਼ ਕੋਈ ਵੀ ਡਿਪਾਜ਼ਿਟ ਸਕੀਮ ਨਹੀਂ ਚਲਾ ਸਕਦੇ। ਜਿਊਲਰਜ਼ ਸਿਰਫ ਗਾਹਕ ਨੂੰ ਮਾਲ ਵੇਚਣ ਲਈ ਐਡਵਾਂਸ ਰਕਮ ਲੈ ਸਕਦੇ ਹਨ। ਬਿਹਾਰ ਸਮੇਤ ਸਾਰੇ ਦੇਸ਼ ਦੇ ਜਿਊਲਰਜ਼ ਮਾਸਿਕ ਸਕੀਮ ਅਧੀਨ ਗਾਹਕਾਂ ਕੋਲੋਂ ਜਿਊਲਰੀ ਦੇ ਬਦਲੇ ਪੈਸੇ ਜਮ੍ਹਾ ਨਹੀਂ ਕਰਵਾ ਸਕਦੇ। ਇਸ ਸਬੰਧੀ ਕਾਨੂੰਨ ਅਤੇ ਨਿਆਂ ਮੰਤਰਾਲਾ ਨੇ ਇਕ ਆਰਡੀਨੈਂਸ ਜਾਰੀ ਕਰ ਕੇ ਇਸ ਹੁਕਮ ਨੂੰ ਤੁਰੰਤ ਲਾਗੂ ਕਰ ਦਿੱਤਾ ਹੈ। 21 ਫਰਵਰੀ ਨੂੰ ਜਾਰੀ ਹੋਏ ਉਕਤ ਆਰਡੀਨੈਂਸ ਨੂੰ 'ਦਿ ਬੈਨਿੰਗ ਆਫ ਅਨਰੈਗੂਲੇਟਿਡ ਡਿਪਾਜ਼ਿਟ ਸਕੀਮ 2019' ਦਾ ਨਾਂ ਦਿੱਤਾ ਗਿਆ ਹੈ।
ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ ਦੇ ਬਿਹਾਰ ਸੂਬੇ ਦੇ ਪ੍ਰਧਾਨ ਅਸ਼ੋਕ ਕੁਮਾਰ ਵਰਮਾ ਨੇ ਦੱਸਿਆ ਕਿ ਆਰਡੀਨੈਂਸ ਲਿਆ ਕੇ ਸਰਕਾਰ ਨੇ ਇਕ ਤਰ੍ਹਾਂ ਨਾਲ ਅਨਰੈਗੂਲੇਟਿਡ ਸਕੀਮ 'ਤੇ ਰੋਕ ਲਾਈ ਹੈ। ਰਿਟਰਨ ਬਾਰੇ ਤੈਅ ਨਹੀਂ : ਇੰਡੀਅਨ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ ਦੇ ਕੌਮੀ ਸਕੱਤਰ ਸੁਰਿੰਦਰ ਮਹਿਤਾ ਮੁਤਾਬਕ ਜਿਨ੍ਹਾਂ ਗਾਹਕਾਂ ਨੇ ਜਿਊਲਰੀ ਕੰਪਨੀਆਂ ਜਾਂ ਜਿਊਲਰਜ਼ ਕੋਲ ਮਾਸਿਕ ਸਕੀਮ ਅਧੀਨ ਪੈਸੇ ਜਮ੍ਹਾ ਕਰਵਾਏ ਹਨ, ਲਈ ਅਜੇ ਸਥਿਤੀ ਸਪੱਸ਼ਟ ਨਹੀਂ ਹੈ। ਗਾਹਕਾਂ ਦੇ ਪੈਸੇ ਵਾਪਸ ਕੀਤੇ ਜਾਣਗੇ ਜਾਂ ਉਨ੍ਹਾਂ ਨੂੰ ਸਕੀਮ ਅਧੀਨ ਲਾਭ ਮਿਲੇਗਾ, ਸਬੰਧੀ ਆਰਡੀਨੈਂਸ 'ਚ ਸਪੱਸ਼ਟ ਨਹੀਂ ਹੈ।