ਚੇਨਈ ''ਚ ਰੁਕੀ ਬਾਰਸ਼, ਧੁੱਪ ਨਿਕਲਣ ਨਾਲ ਲੋਕਾਂ ਨੂੰ ਮਿਲੀ ਰਾਹਤ

Sunday, Nov 05, 2017 - 12:31 PM (IST)

ਚੇਨਈ ''ਚ ਰੁਕੀ ਬਾਰਸ਼, ਧੁੱਪ ਨਿਕਲਣ ਨਾਲ ਲੋਕਾਂ ਨੂੰ ਮਿਲੀ ਰਾਹਤ

ਚੇਨਈ— ਸ਼ਹਿਰ ਅਤੇ ਨੇੜੇ-ਤੇੜੇ ਦੇ ਜ਼ਿਲਿਆਂ 'ਚ ਐਤਵਾਰ ਨੂੰ ਧੁੱਪ ਨਿਕਲੀ, ਜਿਸ ਨਾਲ ਪਿਛਲੇ ਕੁਝ ਦਿਨਾਂ ਤੋਂ ਬਾਰਸ਼ ਤੋਂ ਪਰੇਸ਼ਾਨ ਨਾਗਰਿਕਾਂ ਨੂੰ ਰਾਹਤ ਮਿਲੀ ਹੈ। ਹਾਲਾਂਕਿ ਸ਼ਹਿਰ ਅਤੇ ਪੱਲੀਕਰਨਈ ਵਰਗੇ ਇਸ ਦੇ ਉਪਨਗਰਾਂ ਦੇ ਕੁਝ ਹਿੱਸਿਆਂ 'ਚ ਪਾਣੀ ਇਕੱਠਾ ਹੋਣ ਕਾਰਨ ਸਮੱਸਿਆ ਬਣੀ ਹੋਈ ਹੈ। ਚੇਨਈ ਅਤੇ ਗੁਆਂਢੀ ਜ਼ਿਲਿਆਂ 'ਚ ਬਾਰਸ਼ ਰੁਕਣ ਨਾਲ ਪਾਣੀ ਭਰਨ ਦੀ ਸਮੱਸਿਆ ਦੂਰ ਹੋਣ ਦੀ ਸੰਭਾਵਨਾ ਵਧ ਗਈ ਹੈ। 
ਸਰਕਾਰ ਨੇ ਸ਼ਨੀਵਾਰ ਇਕ ਬਿਆਨ 'ਚ ਕਿਹਾ ਕਿ ਵਿਸ਼ੇਸ਼ ਬਚਾਅ ਅਤੇ ਰਾਹਤ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਨਾਲ ਹੀ ਨਾਲ ਡੈਮਾਂ ਅਤੇ ਤਾਲਾਬਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਕਿ ਅਸਮਾਜਿਕ ਤੱਤ ਸਮੱਸਿਆ ਨਾ ਖੜ੍ਹੀ ਕਰ ਸਕਣ।


Related News