ਮੁੰਬਈ ਵਿਚ ਬਹੁਮੰਜ਼ਿਲਾ ਇਮਾਰਤ ਤੋਂ ਡਿੱਗੇ ਪੱਥਰ, 2 ਲੋਕਾਂ ਦੀ ਹੋਈ ਦਰਦਨਾਕ ਮੌਤ

Tuesday, Feb 14, 2023 - 11:47 PM (IST)

ਮੁੰਬਈ ਵਿਚ ਬਹੁਮੰਜ਼ਿਲਾ ਇਮਾਰਤ ਤੋਂ ਡਿੱਗੇ ਪੱਥਰ, 2 ਲੋਕਾਂ ਦੀ ਹੋਈ ਦਰਦਨਾਕ ਮੌਤ

ਮੁੰਬਈ: ਮੁੰਬਈ ਦੇ ਵਰਲੀ ਇਲਾਕੇ ਵਿਚ ਮੰਗਲਵਾਰ ਰਾਤ ਬਹੁਮੰਜ਼ਿਲਾ ਇਮਾਰ ਤੋਂ ਡਿੱਗੇ ਪੱਥਰ ਦੀ ਲਪੇਟ ਵਿਚ ਆਉਣ ਨਲਾ 2 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਬੀ.ਐੱਮ.ਸੀ. ਦੇ ਇਕ ਅਧਿਕਾਰੀ ਨੇ ਸਾਂਝੀ ਕੀਤੀ। 

ਇਹ ਖ਼ਬਰ ਵੀ ਪੜ੍ਹੋ - ਦਿੱਲੀ ਵਿਚ ਫਿਰ ਸ਼ਰਧਾ ਵਰਗਾ ਕਤਲਕਾਂਡ, ਬੇਰਹਿਮੀ ਨਾਲ ਕਤਲ ਕਰ ਢਾਬੇ ਦੇ ਫਰਿੱਜ 'ਚ ਲੁਕੋਈ ਪ੍ਰੇਮਿਕਾ ਦੀ ਲਾਸ਼

ਉਨ੍ਹਾਂ ਦੱਸਿਆ ਕਿ ਇਹ ਘਟਨਾ ਗਾਂਧੀ ਨਗਰ ਇਲਾਕੇ ਵਿਚ ਫੋਰ ਸੀਜ਼ਨਸ ਹੋਟਲ ਨੇੜੇ 43 ਮੰਜ਼ਿਲਾ ਫੋਰ ਸੀਜ਼ਨਸ ਰੈਜ਼ੀਡੈਂਸੀ ਦੇ ਬਾਹਰ ਰਾਤ ਤਕਰੀਬਨ ਪੌਣੇ 9 ਵਜੇ ਵਾਪਰੀ। ਅਧਿਕਾਰੀ ਨੇ ਪੁਲਸ ਦੇ ਹਵਾਲੇ ਤੋਂ ਦੱਸਿਆ ਕਿ ਕਿਸੇ ਨਿਰਮਾਣ ਕਾਰਜ ਦੌਰਾਨ ਇਮਾਰਤ ਦੀ 42ਵੀਂ ਮੰਜ਼ਿਲ ਤੋਂ ਪੱਥਰ ਡਿੱਗਣ ਨਾਲ ਦੋ ਵਿਅਕਤੀ ਜ਼ਖ਼ਮੀ ਹੋ ਗਏ। ਮੌਕੇ 'ਤੇ ਪਹੁੰਚੀ ਐਂਬੂਲੈਂਸ ਦੇ ਡਾਕਟਰ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News