ਆਇਲਾਗੜ੍ਹ ਪੁਲ ''ਤੇ ਡਿੱਗੇ ਪੱਥਰ, SSB ਦੇ 4 ਜਵਾਨ ਜ਼ਖ਼ਮੀ

Tuesday, May 20, 2025 - 05:38 PM (IST)

ਆਇਲਾਗੜ੍ਹ ਪੁਲ ''ਤੇ ਡਿੱਗੇ ਪੱਥਰ, SSB ਦੇ 4 ਜਵਾਨ ਜ਼ਖ਼ਮੀ

ਪਿਥੌਰਾਗੜ੍ਹ : ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਧਾਰਚੁਲਾ ਨੇੜੇ ਟਨਕਪੁਰ-ਤਵਾਘਾਟ ਹਾਈਵੇਅ 'ਤੇ ਆਇਲਾਗੜ੍ਹ ਪੁਲ 'ਤੇ ਕਈ ਪੱਥਰ ਡਿੱਗਣ ਨਾਲ ਸਸ਼ਤਰ ਸੀਮਾ ਬਲ (SSB) ਦੇ ਚਾਰ ਜਵਾਨ ਜ਼ਖ਼ਮੀ ਹੋ ਗਏ। ਦੂਜੇ ਪਾਸੇ ਸੜਕ ਦੇ ਦੋਵੇਂ ਪਾਸੇ 100 ਤੋਂ ਵੱਧ ਵਾਹਨ ਫਸ ਗਏ, ਜਿਨ੍ਹਾਂ ਵਿੱਚ ਆਦਿ ਕੈਲਾਸ਼ ਸ਼ਰਧਾਲੂਆਂ ਨੂੰ ਲਿਜਾਣ ਵਾਲੇ ਵਾਹਨ ਵੀ ਸ਼ਾਮਲ ਸਨ। ਸੋਮਵਾਰ ਰਾਤ ਨੂੰ ਵਾਪਰੀ ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਮੌਕੇ 'ਤੇ ਪਹੁੰਚੇ ਧਾਰਚੁਲਾ ਦੇ ਉਪ-ਜ਼ਿਲ੍ਹਾ ਮੈਜਿਸਟ੍ਰੇਟ ਮਨਜੀਤ ਸਿੰਘ ਨੇ ਕਿਹਾ ਕਿ ਨੇਪਾਲ ਨਾਲ ਭਾਰਤ ਨਾਲ ਜੋੜਨ ਵਾਲੇ ਆਇਲਾਗੜ ਝੂਲਾ ਪੁਲ 'ਤੇ ਜਦੋਂ ਰਾਤ 9 ਵਜੇ ਪੱਥਰ ਡਿੱਗੇ ਤਾਂ ਉਸ ਸਮੇਂ ਐੱਸਐੱਸਬੀ ਦੇ ਚਾਰ ਜਵਾਨ ਡਿਊਟੀ 'ਤੇ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਨੂੰ ਪਹੁੰਚਾਓ ਹਸਪਤਾਲ, ਮਿਲਣਗੇ 25 ਹਜ਼ਾਰ ਰੁਪਏ

ਉਹਨਾਂ ਕਿਹਾ ਕਿ ਚਾਰੇ ਜ਼ਖ਼ਮੀ ਜਵਾਨਾਂ ਮਹਾਜਨ ਮੋਹਨ ਰਵਿੰਦਰ, ਅਜੈ ਕੁਮਾਰ, ਸੁਰੇਸ਼ ਚੰਦ ਅਤੇ ਸ਼ਿਵਾਜੀ ਕੁਮਾਰ ਨੂੰ ਐੱਸਐੱਸਬੀ ਦੇ ਸਹਾਇਕ ਕਮਾਂਡੈਂਟ ਜ਼ੁਬੈਰ ਅੰਸਾਰੀ ਦੁਆਰਾ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਅੰਸਾਰੀ ਨੇ ਦੱਸਿਆ ਕਿ ਸ਼ਾਮ 6 ਵਜੇ ਆਇਲਾਗੜ ਪੁੱਲ ਬੰਦ ਹੋਣ ਤੋਂ ਬਾਅਦ ਚਾਰੇ ਸੁਰੱਖਿਆ ਕਰਮਚਾਰੀ ਉੱਥੇ ਸੌਂ ਰਹੇ ਸਨ। ਜ਼ਖ਼ਮੀ ਹੋਏ ਇਕ ਸੁਰੱਖਿਆ ਕਰਮਚਾਰੀ ਦੀ ਹਾਲਤ ਗੰਭੀਰ ਦੱਸੀ ਗਈ ਹੈ। ਡਾਕਟਰਾਂ ਨੇ ਉਸ ਨੂੰ ਧਾਰਚੁਲਾ ਕਮਿਊਨਿਟੀ ਹੈਲਥ ਸੈਂਟਰ ਵਿਚ ਨਿਗਰਾਨੀ ਹੇਠ ਰੱਖਿਆ ਹੈ, ਜਦਕਿ ਬਾਕੀ ਦੇ ਤਿੰਨ ਖ਼ਤਰੇ ਤੋਂ ਬਾਹਰ ਹਨ।

ਇਹ ਵੀ ਪੜ੍ਹੋ : ਗਰਮੀਆਂ 'ਚ ਲੱਗਣ ਵਾਲਾ ਲੋਕਾਂ ਨੂੰ ਵੱਡਾ ਝਟਕਾ, ਬਿਜਲੀ ਦੀਆਂ ਕੀਮਤਾਂ 'ਚ ਹੋਵੇਗਾ ਵਾਧਾ

ਪੱਥਰ ਡਿੱਗਣ ਕਾਰਨ ਸੜਕ ਦੇ ਦੋਵੇਂ ਪਾਸੇ 100 ਤੋਂ ਵੱਧ ਵਾਹਨ ਫਸ ਗਏ, ਜਿਨ੍ਹਾਂ ਵਿੱਚ ਆਦਿ ਕੈਲਾਸ਼ ਸ਼ਰਧਾਲੂਆਂ ਦੇ ਨਾਲ-ਨਾਲ ਸੁਰੱਖਿਆ ਕਰਮਚਾਰੀ ਅਤੇ ਭਾਰਤ-ਚੀਨ ਸਰਹੱਦ ਵੱਲ ਜਾਣ ਵਾਲੇ ਸਥਾਨਕ ਲੋਕ ਵੀ ਸ਼ਾਮਲ ਸਨ। ਧਾਰਚੁਲਾ ਦੇ ਉਪ-ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਮੌਕੇ 'ਤੇ ਭਾਰੀ ਮਾਤਰਾ ਵਿੱਚ ਮਲਬਾ ਜਮ੍ਹਾ ਹੈ, ਜਿਸ ਨੂੰ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਦੇ ਕਰਮਚਾਰੀ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੱਥਰ ਦਾ ਆਕਾਰ ਬਹੁਤ ਵੱਡਾ ਹੈ ਪਰ ਬੀਆਰਓ ਆਪਣੀ ਪੂਰੀ ਸਮਰੱਥਾ ਨਾਲ ਇਸਨੂੰ ਜਲਦੀ ਤੋਂ ਜਲਦੀ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ : ਹੁਣ 3 ਮਹੀਨਿਆਂ ਦਾ ਇਕੱਠਾ ਮਿਲੇਗਾ ਮੁਫ਼ਤ ਰਾਸ਼ਨ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

rajwinder kaur

Content Editor

Related News