ਸਵਤੰਤਰ ਸੈਨਾਨੀ ਐਕਸਪ੍ਰੈੱਸ ਟਰੇਨ ''ਤੇ ਪਥਰਾਅ, ਕਈ ਯਾਤਰੀ ਜ਼ਖ਼ਮੀ

Friday, Sep 27, 2024 - 11:33 AM (IST)

ਸਮਸਤੀਪੁਰ- ਬਿਹਾਰ 'ਚ ਪੂਰਬੀ ਮੱਧ ਰੇਲਵੇ ਦੇ ਸਮਸਤੀਪੁਰ ਰੇਲ ਡਿਵੀਜ਼ਨ ਦੀ ਜੈਨਗਰ ਤੋਂ ਨਵੀਂ ਦਿੱਲੀ ਜਾ ਰਹੀ ਸਵਤੰਤਰ ਸੈਨਾਨੀ ਐਕਸਪ੍ਰੈੱਸ ਟਰੇਨ 'ਤੇ ਸਮਾਜ ਵਿਰੋਧੀ ਅਨਸਰਾਂ ਨੇ ਪਥਰਾਅ ਕੀਤਾ, ਜਿਸ ਕਾਰਨ ਤਿੰਨ ਏਸੀ ਕੋਚਾਂ ਨੂੰ ਨੁਕਸਾਨ ਪਹੁੰਚਿਆ। ਰੇਲਵੇ ਸੂਤਰਾਂ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ 12561 ਸਵਤੰਤਰ ਸੈਨਾਨੀ ਐਕਸਪ੍ਰੈਸ ਟਰੇਨ ਬੀਤੀ ਰਾਤ ਸਮਸਤੀਪੁਰ ਸਟੇਸ਼ਨ ਤੋਂ ਨਵੀਂ ਦਿੱਲੀ ਜਾ ਰਹੀ ਸੀ। ਇਸ ਦੌਰਾਨ ਅਚਾਨਕ ਆਊਟਰ ਸਿਗਨਲ ਨੇੜੇ ਸਮਾਜ ਵਿਰੋਧੀ ਅਨਸਰਾਂ ਨੇ ਟਰੇਨ ’ਤੇ ਪਥਰਾਅ ਸ਼ੁਰੂ ਕਰ ਦਿੱਤਾ।

ਪਥਰਾਅ ਕਾਰਨ ਟਰੇਨ ਦੀ ਪੈਂਟਰੀ ਕਾਰ ਸਮੇਤ ਦੋ ਏਅਰ ਕੰਡੀਸ਼ਨਡ (ਏਸੀ) ਡੱਬਿਆਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ, ਇਸ ਘਟਨਾ ਵਿਚ ਕੁਝ ਯਾਤਰੀਆਂ ਦੇ ਮਾਮੂਲੀ ਸੱਟਾਂ ਲੱਗਣ ਦੀ ਵੀ ਸੂਚਨਾ ਹੈ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਸਮਸਤੀਪੁਰ ਡਿਵੀਜ਼ਨ ਦੇ ਸੀਨੀਅਰ ਰੇਲਵੇ ਅਤੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ। ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਅਚਾਨਕ ਹੋਏ ਪਥਰਾਅ ਕਾਰਨ ਯਾਤਰੀ ਦਹਿਸ਼ਤ ਵਿਚ ਆ ਗਏ। ਕਈ ਸਲੀਪਰ ਕੋਚ ਦੀਆਂ ਖਿੜਕੀਆਂ 'ਤੇ ਵੀ ਪੱਥਰ ਲੱਗੇ। ਟਰੇਨ ਕਰੀਬ 45 ਮਿੰਟ ਦੀ ਦੇਰੀ ਨਾਲ ਮੁਜ਼ੱਫਰਨਗਰ ਜੰਕਸ਼ਨ ਪਹੁੰਚੀ। ਓਧਰ ਰੇਲ ਅਧਿਕਾਰੀਆਂ ਨੇ ਦੱਸਿਆ ਕਿ ਪਥਰਾਅ ਕਰਨ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ। 


Tanu

Content Editor

Related News