ਬਰੇਲੀ ’ਚ ਹਾਥੀ ਦੇ ਦੰਦਾਂ ਸਮੇਤ 3 ਸਮੱਗਲਰ ਕਾਬੂ

Wednesday, Sep 18, 2024 - 09:36 PM (IST)

ਬਰੇਲੀ ’ਚ ਹਾਥੀ ਦੇ ਦੰਦਾਂ ਸਮੇਤ 3 ਸਮੱਗਲਰ ਕਾਬੂ

ਬਰੇਲੀ, (ਭਾਸ਼ਾ)- ਉੱਤਰਾਖੰਡ ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਅਤੇ ਜੰਗਲਾਤ ਵਿਭਾਗ ਦੀ ਟੀਮ ਨੇ ਇਕ ਸਾਂਝੀ ਕਾਰਵਾਈ ਕਰਦਿਆਂ 3 ਅੰਤਰਰਾਜੀ ਸਮੱਗਲਰਾਂ ਨੂੰ ਲੱਗਭਗ 1 ਕਰੋੜ ਰੁਪਏ ਦੀ ਕੀਮਤ ਦੇ 2 ਹਾਥੀ ਦੇ ਦੰਦਾਂ ਸਮੇਤ ਗ੍ਰਿਫਤਾਰ ਕੀਤਾ ਹੈ।

ਜੰਗਲਾਤ ਵਿਭਾਗ ਦੇ ਅਧਿਕਾਰੀ ਵਿਜੇ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 3.25 ਫੁੱਟ ਲੰਬੇ 2 ਹਾਥੀ ਦੇ ਦੰਦ ਬਰਾਮਦ ਕੀਤੇ ਗਏ ਹਨ। ਫੜੇ ਗਏ ਸਮੱਗਲਰ ਲੰਬੇ ਸਮੇਂ ਤੋਂ ਹਾਥੀ ਦੇ ਦੰਦਾਂ ਦੀ ਸਮੱਗਲਿੰਗ ਕਰ ਰਹੇ ਸਨ।


author

Rakesh

Content Editor

Related News