ਸੁਪਰੀਮ ਕੋਰਟ ਨੇ ਸਟਰਲਾਈਟ ਪਲਾਂਟ ਨੂੰ ਮੁੜ ਖੋਲ੍ਹਣ ਦੀ ਆਗਿਆ ਦੇਣ ਤੋਂ ਕੀਤੀ ਨਾਂਹ

Monday, Feb 18, 2019 - 06:34 PM (IST)

ਸੁਪਰੀਮ ਕੋਰਟ ਨੇ ਸਟਰਲਾਈਟ ਪਲਾਂਟ ਨੂੰ ਮੁੜ ਖੋਲ੍ਹਣ ਦੀ ਆਗਿਆ ਦੇਣ ਤੋਂ ਕੀਤੀ ਨਾਂਹ

ਨਵੀਂ ਦਿੱਲੀ– ਸੁਪਰੀਮ ਕੋਰਟ ਨੇ ਤਾਮਿਲਨਾਡੂ ਦੇ ਤੂਤੀਕੋਰਿਨ ਵਿਖੇ ਸਥਿਤ ਵੇਦਾਂਤਾ ਦੇ ਸਟਰਲਾਈਟ ਪਲਾਂਟ ਨੂੰ ਮੁੜ ਤੋਂ ਖੋਲ੍ਹਣ ਦੀ ਪ੍ਰਵਾਨਗੀ ਦੇਣ ਤੋਂ ਸੋਮਵਾਰ ਨਾਂਹ ਕਰ ਦਿੱਤੀ। ਸੁਪਰੀਮ ਕੋਰਟ ਨੇ ਪਲਾਂਟ ਦੇ ਪ੍ਰਬੰਧਕਾਂ ਨੂੰ ਸੂਬੇ ਦੀ ਹਾਈਕੋਰਟ ’ਚ ਜਾਣ ਦੀ ਛੋਟ ਦੇ ਦਿੱਤੀ।

ਮਾਣਯੋਗ ਜੱਜ ਆਰ. ਐੱਫ. ਨਰੀਮਨ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਉਸ ਨੇ ਤਾਮਿਲਨਾਡੂ ਸਰਕਾਰ ਦੀ ਅਪੀਲ ਨੂੰ ਸਿਰਫ ਐੱਨ. ਜੀ. ਟੀ. ਦੇ ਹੁਕਮਾਂ ਦੇ ਲਾਗੂ ਹੋਣ ਦੇ ਆਧਾਰ ’ਤੇ ਆਗਿਆ ਦਿੱਤੀ ਹੈ। ਬੈਂਚ ਨੇ ਕਿਹਾ ਕਿ ਟ੍ਰਿਬਿਊਨਲ ਪਲਾਂਟ ਦੁਬਾਰਾ ਖੋਲ੍ਹਣ ਦੀ ਆਗਿਆ ਦੇਣ ਦਾ ਕੋਈ ਅਧਿਕਾਰ ਨਹੀਂ। ਸੁਪਰੀਮ ਕੋਰਟ ਵੇਦਾਂਤਾ ਗਰੁੱਪ ਦੀ ਉਸ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ, ਜਿਸ ਵਿਚ ਤਾਮਿਲਨਾਡੂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਐੱਨ. ਜੀ. ਟੀ. ਦਾ ਹੁਕਮ ਲਾਗੂ ਕਰਨ ਦਾ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਸੀ।


author

Inder Prajapati

Content Editor

Related News