NCC ਰੈਲੀ 'ਚ PM ਮੋਦੀ ਨੇ ਦੱਸਿਆ, ਕਿਵੇਂ ਨਸ਼ੇ ਤੋਂ ਦੂਰ ਰਹਿ ਕੇ ਭਾਰਤ ਦੀ ਕਿਸਮਤ ਬਦਲਦੇ ਹਨ ਨੌਜਵਾਨ

01/28/2022 4:46:23 PM

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸਟਾਰਟ-ਅੱਪ ਤੋਂ ਲੈ ਕੇ ਖੇਡ ਦੀ ਦੁਨੀਆ 'ਚ ਨੌਜਵਾਨਾਂ ਦੀ ਸਮਰੱਥਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਿਸ ਦੇਸ਼ ਦਾ ਨੌਜਵਾਨ 'ਰਾਸ਼ਟਰ ਪ੍ਰਥਮ' ਦੀ ਸੋਚ ਨਾਲ ਅੱਗੇ ਵਧਣ ਲੱਗਦਾ ਹੈ ਤਾਂ ਉਸ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਹੈ। ਰਾਜਧਾਨੀ ਸਥਿਤ ਕਰਿਯੱਪਾ ਗਰਾਊਂਡ 'ਚ 'ਰਾਸ਼ਟਰੀ ਕੈਡੇਟ ਕੋਰ' (ਐੱਨ.ਸੀ.ਸੀ.) ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੰਸਥਾ ਨੂੰ ਮਜ਼ਬੂਤ ਬਣਾਉਣ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਸਿਲਸਿਲੇ 'ਚ ਇਕ ਉੱਚ ਪੱਧਰੀ ਸਮੀਖਿਆ ਕਮੇਟੀ ਵੀ ਗਠਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ 'ਚ ਦੇਸ਼ ਦੇ ਸਰਹੱਦੀ ਖੇਤਰਾਂ 'ਚ ਇਕ ਲੱਖ ਨਵੇਂ ਕੈਡੇਟ ਬਣਾਏ ਗਏ ਹਨ। ਐੱਨ.ਸੀ.ਸੀ. 'ਚ ਕੁੜੀਆਂ ਦੀ ਵਧਦੀ ਹਿੱਸੇਦਾਰੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ,''ਅੱਜ ਫ਼ੌਜ 'ਚ ਔਰਤਾਂ ਨੂੰ ਵੱਡੀ ਜ਼ਿੰਮੇਵਾਰੀ ਮਿਲ ਰਹੀ ਹੈ। ਏਅਰਫ਼ੋਰਸ 'ਚ ਦੇਸ਼ ਦੀਆਂ ਧੀਆਂ ਲੜਾਕੂ ਜਹਾਜ਼ ਉਡਾ ਰਹੀਆਂ ਹਨ। ਅਜਿਹੇ 'ਚ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਐੱਨ.ਸੀ.ਸੀ. 'ਚ ਵੀ ਵੱਧ ਤੋਂ ਵੱਧ ਕੁੜੀਆਂ ਸ਼ਾਮਲ ਹੋਣ।''

PunjabKesari
ਨੌਜਵਾਨਾਂ 'ਚ ਨਸ਼ੇ ਦੀ ਆਦਤ 'ਤੇ ਚਿੰਤਾ ਜਤਾਉਂਦੇ ਹੋਏ ਨਰਿੰਦਰ ਮੋਦੀ ਨੇ ਨੌਜਵਾਨ ਕੈਡੇਟਾਂ ਨੂੰ ਇਸ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਉਣ ਦੀ ਅਪੀਲ ਕੀਤੀ ਅਤੇ ਇਸ ਦੀ ਸ਼ੁਰੂਆਤ ਆਪਣੇ ਕੈਂਪਸ ਤੋਂ ਕਰਨ ਲਈ ਕਿਹਾ। ਉਨ੍ਹਾਂ ਕਿਹਾ,''ਜਿਸ ਸਕੂਲ-ਕਾਲਜ 'ਚ ਐੱਨ.ਸੀ.ਸੀ. ਹੋਵੇ, ਐੱਨ.ਐੱਸ.ਐੱਸ. ਹੋਵੇ, ਉੱਥੇ ਡਰੱਗ ਕਿਵੇਂ ਪਹੁੰਚ ਸਕਦੀ ਹੈ। ਤੁਸੀਂ ਕੈਡੇਟ ਦੇ ਤੌਰ 'ਤੇ ਖ਼ੁਦ ਡਰੱਗ ਮੁਕਤ ਰਹੋ ਅਤੇ ਨਾਲ ਹੀ ਨਾਲ ਆਪਣੇ ਕੈਂਪਸ ਨੂੰ ਵੀ ਡਰੱਗ ਤੋਂ ਮੁਕਤ ਰੱਖੋ। ਤੁਹਾਡੇ ਸਾਥੀ, ਜੋ ਐੱਨ.ਸੀ.ਸੀ. ਜਾਂ ਐੱਨ.ਐੱਸ.ਐੱਸ. 'ਚ ਨਹੀਂ ਹਨ, ਉਨ੍ਹਾਂ ਨੂੰ ਵੀ ਇਸ ਬੁਰੀ ਆਦਤ ਨੂੰ ਛੱਡਣ 'ਚ ਮਦਦ ਕਰੋ।'' ਪੀ.ਐੱਮ. ਮੋਦੀ ਨੇ ਇਕ ਵਾਰ ਮੁੜ ਡਿਜੀਟਲ ਤਕਨਾਲੋਜੀ ਅਤੇ ਸੂਚਨਾ ਨਾਲ ਜੁੜੀਆਂ ਸੰਭਾਵਨਾਵਾਂ ਹਨ ਤਾਂ ਦੂਜੇ ਪਾਸੇ ਭਰਮ ਸੂਚਨਾਵਾਂ ਦੇ ਖ਼ਤਰੇ ਵੀ ਹਨ। ਇਸ ਲਈ ਆਮ ਆਦਮੀ ਕਿਸੇ ਅਫ਼ਵਾਹ ਦਾ ਸ਼ਿਕਾਰ ਨਾ ਹੋਵੇ, ਇਹ ਵੀ ਜ਼ਰੂਰੀ ਹੈ। ਉਨ੍ਹਾਂ ਨੇ ਉਨ੍ਹਾਂ ਤੋਂ 'ਵੋਕਲ ਫ਼ਾਰ ਲੋਕਲ' ਮੁਹਿੰਮ 'ਚ ਵੀ ਵੱਡੀ ਭੂਮਿਕਾ ਨਿਭਾਉਣ ਦੀ ਬੇਨਤੀ ਕੀਤੀ। 

ਇਹ ਵੀ ਪੜ੍ਹੋ : ਮਨਜਿੰਦਰ ਸਿਰਸਾ ਦੀ ਪਟੀਸ਼ਨ 'ਤੇ SIT ਨੂੰ ਨੋਟਿਸ, ਕਾਂਗਰਸ ਨੇਤਾ ਕਮਲਨਾਥ ਵਿਰੁੱਧ ਹੋ ਸਕਦੀ ਹੈ ਕਾਰਵਾਈ

ਉਨ੍ਹਾਂ ਕਿਹਾ,''ਜੇਕਰ ਭਾਰਤ ਦਾ ਨੌਜਵਾਨ ਠਾਨ ਲਵੇ ਕਿ ਜਿਸ ਚੀਜ਼ ਦੇ ਨਿਰਮਾਣ 'ਚ ਕਿਸੇ ਭਾਰਤੀ ਦੀ ਮਿਹਨਤ ਲੱਗੀ ਹੈ, ਕਿਸੇ ਭਾਰਤੀ ਦਾ ਪਸੀਨਾ ਵਹਿਇਆ, ਸਿਰਫ਼ ਉਹੀ ਚੀਜ਼ ਇਸਤੇਮਾਲ ਕਰੋਗੇ ਤਾਂ ਭਾਰਤ ਦੀ ਕਿਸਮਤ ਬਦਲ ਸਕਦੀ ਹੈ।'' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨੂੰ 'ਗਾਰਡ ਆਫ਼ ਆਨਰ' ਦਿੱਤਾ ਗਿਆ। ਉਨ੍ਹਾਂ ਨੇ ਐੱਨ.ਸੀ.ਸੀ. ਟੁਕੜੀਆਂ ਦੇ ਮਾਰਚ ਪੋਸਟ ਦੀ ਸਮੀਖਿਆ ਕੀਤੀ ਅਤੇ ਐੱਨ.ਸੀ.ਸੀ. ਕੈਡੇਟਾਂ ਨੂੰ ਫ਼ੌਜ ਕਾਰਵਾਈ, ਮਾਈਕ੍ਰੋਲਾਈਟ ਜਹਾਜ਼ਾਂ 'ਚ ਉਡਾਣ ਦੇ ਨਾਲ-ਨਾਲ ਸੰਸਕ੍ਰਿਤੀ ਪ੍ਰੋਗਰਾਮਾਂ 'ਚ ਆਪਣੇ ਸ਼ਾਨਦਾਰ ਹੁਨਰ ਦਾ ਪ੍ਰਦਰਾਨ ਕਰਦੇ ਦੇਖਿਆ। ਪ੍ਰਧਾਨ ਮੰਤਰੀ ਨੇ ਸਰਵਉੱਚ ਕੈਡੇਟਾਂ ਨੂੰ ਮੈਡਲ ਅਤੇ ਬੈਟਨ ਪ੍ਰਦਾਨ ਕੀਤਾ। ਐੱਨ.ਸੀ.ਸੀ. ਦੀ ਇਹ ਰੈਲੀ ਹਰ ਸਾਲ 28 ਜਨਵਰੀ ਨੂੰ ਆਯੋਜਿਤ ਕੀਤੀ ਜਾਂਦੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 


DIsha

Content Editor

Related News