ਖਰਾਬ ਤੋਂ ਵਧੀਆ ਹੋ ਗਈ ਹੈ ਉੱਤਰ ਪ੍ਰਦੇਸ਼ ਦੀ ਹਾਲਤ: ਸੰਜੈ ਸਿੰਘ

05/26/2017 5:19:02 PM

ਮੁਰਾਦਾਬਾਦ— ਆਮ ਆਦਮੀ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਉਤਰ ਪ੍ਰਦੇਸ਼ ਦੇ ਇੰਚਾਰਜ਼ ਸੰਜੈ ਸਿੰਘ ਨੇ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਯੋਗੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਤਰ ਪ੍ਰਦੇਸ਼ ਦੀ ਹਾਲਤ ਖਰਾਬ ਤੋਂ ਵਧੀਆ ਹੋ ਗਈ ਹੈ। ਆਪ ਨੇਤਾ ਅੱਜ ਮੁਰਾਦਾਬਾਦ 'ਚ ਪਾਰਟੀ ਵਰਕਰਾਂ ਦੀ ਮੀਟਿੰਗ 'ਚ ਪੁੱਜੇ ਸਨ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਯੂ.ਪੀ ਦੀ ਜਨਤਾ ਨੇ ਬੀ.ਜੇ.ਪੀ ਨੂੰ ਵੱਡਾ ਆਦੇਸ਼ ਦਿੱਤਾ ਸੀ। ਇਸ ਦੇ ਬਦਲੇ 'ਚ ਲੋਕਾਂ ਲੁੱਟ, ਕਤਲ, ਬਲਾਤਕਾਰ ਮਿਲ ਰਹੇ ਹਨ। ਉਥੇ ਹੀ ਮੁੱਖ ਮੰਤਰੀ ਯੋਗੀ ਆਦਿਤਿਆਨਾਥ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਿੰਦੂ ਨੌਜਵਾਨ ਵਾਹਿਣੀ, ਬਜਰੰਗ ਦਲ ਅਤੇ ਬੀ.ਜੇ.ਪੀ ਨੇਤਾ ਕੀ ਕਰ ਰਹੇ ਹਨ। ਉਤਰ ਪ੍ਰਦੇਸ਼ 'ਚ ਜੇਕਰ ਸੰਸਦ ਸਹਾਰਨਪੁਰ 'ਚ ਐਸ.ਐਸ.ਪੀ ਦੇ ਘਰ 'ਚ ਦਾਖ਼ਲ ਹੋ ਕੇ ਗੁੰਡਾਗਰਦੀ ਕਰੇਗਾ, ਭੰਨ੍ਹਤੋੜ ਕਰੇਗਾ ਤਾਂ ਕੀ ਸੰਦੇਸ਼ ਜਾਵੇਗਾ। 
ਜੇਕਰ ਐਂਟੀ ਰੋਮਿਓ ਦੇ ਨਾਮ 'ਤੇ ਭਰਾ-ਭੈਣ ਅਤੇ ਪਿਤਾ-ਬੇਟੀ ਨੂੰ ਫੜ ਕੇ ਕੁੱਟਿਆ ਜਾਵੇਗਾ ਤਾਂ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਦਰੁਸਤ ਰਹਿ ਸਕਦੀ ਹੈ। ਜਦੋਂ ਭਾਜਪਾ ਦੇ ਲੋਕ ਥਾਣੇ 'ਚ ਜਾ ਕੇ ਦਰੋਗਾ ਨੂੰ ਮਾਰਨਗੇ ਤਾਂ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਬਣੇਗੀ। ਮੁੱਖ ਮੰਤਰੀ ਨੂੰ ਡੀ.ਐਮ, ਐਸ.ਪੀ 'ਤੇ ਕਾਰਵਾਈ ਕਰਨ ਤੋਂ ਪਹਿਲੇ ਭਾਜਪਾ ਨੇਤਾਵਾਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ।


Related News